ਐਸ.ਆਈ ਤੇਜਿੰਦਰ ਸਿੰਘ ਨੇ ਪੁਲਿਸ ਚੌਕੀ ਟਾਂਗਰਾ ਦੇ ਇੰਚਾਰਜ ਵਜੋ ਸੰਭਾਲਿਆ ਕਾਰਜਭਾਰ

4677231
Total views : 5509877

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ

ਐਸ ਆਈ ਤੇਜਿੰਦਰ ਸਿੰਘ ਨੂੰ ਪੁਲੀਸ ਚੌਂਕੀ ਟਾਂਗਰਾ ਦਾ ਚਾਰਜ ਸੰਭਾਲਣ ਸਮੇਂ ਇਲਾਕੇ ਦੇ ਮੋਹਤਬਰਾਂ ਤੇ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲ-ਬਾਤ ਮੋਹਤਬਰਾਂ ਦਾ ਧੰਨਵਾਦ ਕਰਦਿਆਂ ਉੱਨਾਂ ਕਿਹਾ ਕਿ ਪੁਲੀਸ ਨੂੰ ਸਮੇਂ ਸਿਰ ਸੱਚੀ ਇਤਲਾਹ ਦਿਤੀ ਜਾਵੇ, ਕੋਈ ਵੀ ਵਿਅਕਤੀ ਬਿਨਾਂ ਕਿਸੇ ਝਿਜਕ ਦੇ ਦਫਤਰ ਵਿਚ ਆ ਕੇ ਉਨਾ ਨੂੰ ਮਿਲ ਸਕਦਾ ਜਾਂ ਫੋਨ ਤੇ ਸੰਪਰਕ ਕਰ ਸਕਦਾ ਹੈ। ਉਨਾ ਕਿਹਾ ਹਰ ਇਕ ਨੂੰ ਬਿਨਾਂ ਕਿਸੇ ਵਿਤਕਰੇ ਦੇ ਇੰਨਸਾਫ ਮਿਲੇਗਾ ।

ਮੋਹਤਬਰਾਂ ਨੇ ਨਵਨਿਯੁਕਤ ਚੌਕੀ ਇੰਚਾਰਜ ਨੂੰ ਕੀਤਾ ਸਨਮਾਨਿਤ

ਉਹ ਹਰਪਾਲ ਸਿੰਘ ਦੀ ਜਗ੍ਹਾ ਬਦਲ ਕੇ ਇੱਥੇ ਆਏ ਹਨ । ਇਸ ਮੌਕੇ ਆਪ ਆਗੂ ਜਗਦੀਸ ਸਿੰਘ ਬਿੱਟੂ ਕੋਟਲ਼ਾ , ਕੁਲਵੰਤ ਸਿੰਘ ਸੰਗਰਾਵਾ , ਗੁਰਮੁਖ ਸਿੰਘ , ਭਗਤ ਸਿੰਘ ਟਾਂਗਰਾ , ਮੰਗਲ ਸਿੰਘ , ਬਲਜੀਤ ਸਿੰਘ, ਰਣਜੀਤ ਸਿੰਘ ਰਾਣਾ , ਸੁਖਵਿੰਦਰ ਸਿੰਘ ਨਰੈਣਗੜ , ਗੁਰਬਚਨ ਸਿੰਘ ਠੇਕੇਦਾਰ , ਬਚਿੱਤਰ ਸਿੰਘ , ਗੁਰਦੇਵ ਸਿੰਘ ਕੋਟਲ਼ਾ ਆਦਿ ਵੀ ਹਾਜ਼ਰ ਸਨ ।

Share this News