





Total views : 5945015







Total views : 5945015ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਬਟਾਲਾ ਤੋਂ ਵਿਆਹ ਸਮਾਗਮ ਦੇਖ ਕੇ ਆ ਰਹੇ ਪਰਿਵਾਰ ਦੀ ਆਲਟੋ ਕਾਰ-ਟਿੱਪਰ ਨਾਲ ਵੱਜਣ ਕਾਰਨ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ, ਜਿਸ ਵਿਚ ਢਾਈ ਸਾਲ ਦੀ ਬੱਚੀ ਵੀ ਸ਼ਾਮਿਲ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਬਟਾਲਾ ਤੋਂ ਵਿਆਹ ਸਮਾਗਮ ਦੇਖ ਕੇ ਪਰਿਵਾਰ ਆਲਟੋ ਗੱਡੀ ਵਿਚ ਵਾਪਸ ਪਿੰਡ ਚਾਹਲ ਕਲਾਂ ਨੂੰ ਆ ਰਿਹਾ ਸੀ ਕਿ ਇਨ੍ਹਾਂ ਦੀ ਆਲਟੋ ਕਾਰ ਪਹਿਲਾਂ ਇਕ ਮੋਟਰਸਾਈਕਲ ਨਾਲ ਟਕਰਾਈ।
ਉਪਰੰਤ ਪਿੰਡ ਮਿਸ਼ਰ ਪੁਰਾ ਕੋਲ ਇਕ ਟਿੱਪਰ ਵਿਚ ਜਾ ਵੱਜੀ ਤਾਂ ਮੌਕੇ ‘ਤੇ ਹੀ ਆਲਟੋ ਕਾਰ ‘ਚ ਸਵਾਰ 4 ਮੈਂਬਰਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖਮੀ ਛੋਟੀਆਂ ਬੱਚੀਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਹਸਪਤਾਲ ਪਹੁੰਚਣ ‘ਤੇ ਢਾਈ ਸਾਲਾ ਬੱਚੀ ਦੀ ਵੀ ਮੌਤ ਹੋ ਗਈ। ਹਾਦਸੇ ਵਾਲੀ ਥਾਂ ‘ਤੇ ਪਹੁੰਚ ਕੇ ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।ਉਥੇ ਹੀ ਮੌਕੇ ਤੋਂ ਟਿੱਪਰ ਚਲਾਕ ਫਰਾਰ ਹੋ ਗਿਆ ਹੈ |ਪੁਲਿਸ ਥਾਣਾ ਰੰਗੜ ਨੰਗਲ ਦੇ ਇੰਚਾਰਜ ਗੁਰਿੰਦਰ ਸਿੰਘ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਉਹਨਾਂ ਵਲੋਂ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਜਾਂਚ ਚਲ ਰਹੀ ਹੈ ਅਤੇ ਜਦ ਟਿੱਪਰ ਚਲਾਕ ਨੂੰ ਗ੍ਰਿਫਤਾਰ ਕੀਤਾ ਜਾਵੇਗਾ |
