





Total views : 5841310







Total views : 5841310ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ /ਲਾਲੀ ਕੈਰੋਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਦੇ ਚਾਚਾ ਜੀ ਅਤੇ ਸਾਬਕਾ ਡੀ .ਐਸ .ਪੀ ਰਤਨ ਸਿੰਘ ਪੱਖੋਕੇ ਦੇ ਵੱਡੇ ਭਰਾਤਾ ਤੇ ਆਪਣੇ ਜ਼ਮਾਨੇ ਦੇ ਰਾਸ਼ਟਰੀ- ਅੰਤਰਰਾਸ਼ਟਰੀ ਪਹਿਲਵਾਨ ਰਹੇ ਹਰਭਜਨ ਸਿੰਘ ਪੱਖੋਕੇ (90) ਦਾ ਅੱਜ ਅਚਾਨਕ ਦਿਹਾਂਤ ਹੋ ਗਿਆ ਜਿਸ ਨੂੰ ਲੈ ਕੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਅਤੇ ਇਲਾਕੇ ਦੀਆਂ ਵੱਖ-ਵੱਖ ਉੱਘੀਆਂ ਹਸਤੀਆਂ ਵੱਲੋਂ ਪਖੋਕੇ ਪਰਿਵਾਰ ਨਾਲ ਹਮਦਰਦੀ ਜਤਾਈ ਜਾ ਰਹੀ ਹੈ ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਹਿਲਵਾਨ ਹਰਭਜਨ ਸਿੰਘ ਪੱਖੋਕੇ ਦੇ ਸਪੁੱਤਰਾ ਮਾਰਕੀਟ ਕਮੇਟੀ ਤਰਨਤਾਰਨ ਤਰਨਤਾਰਨ ਦੇ ਸਾਬਕਾ ਚੇਅਰਮੈਨ ਅਮਰੀਕ ਸਿੰਘ ਪੱਖੋਕੇ ਤੇ ਏ ਐਸ ਆਈ ਗੁਰਮੀਤ ਸਿੰਘ ਪੱਖੋਕੇ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਹਰਭਜਨ ਸਿੰਘ ਪੱਖੋਕੇ ਦਾ ਅੰਤਮ ਸੰਸਕਾਰ ਕਲ 4 ਜਨਵਰੀ ਬੁਧਵਾਰ ਬਾਅਦ ਦੁਪਹਿਰ 3 ਵਜੇ ਅਖਾੜਾ ਪੱਖੋਕੇ ਵਿਖੇ ਹੋਵੇਗਾ ਜ਼ਿਕਰਯੋਗ ਹੈ ਕਿ ਇਲਾਕੇ ਅੰਦਰ ਭਜੀ ਭਲਵਾਨ ਦੇ ਨਾਅ ਨਾਲ ਜਾਣੇ ਜਾਂਦੇ ਪਹਿਲਵਾਨ ਹਰਭਜਨ ਸਿੰਘ ਪੱਖੋਕੇ ਦੇ ਤੁਰ ਜਾਣ ਨਾਲ ਕੁਸ਼ਤੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਹਿਵਾਨ ਹਰਭਜਨ ਸਿੰਘ ਪੱਖੋਕੇ ਨੇ ਜਿੱਥੇ ਚਾਰ ਦਹਾਕਿਆਂ ਦੇ ਕਰੀਬ ਆਪਣੇ ਦਮ ਖ਼ਮ ਨਾਲ ਕੁਸ਼ਤੀ ਜਗਤ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਕੁਸ਼ਤੀ ਖੇਡ ਦੇ ਝੰਡੇ ਗੱਡੇ ਸਨ ਉਥੇ ਆਪ ਜੀ ਵੱਲੋਂ ਕੁਸ਼ਤੀ ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ ਇਸ ਖੇਡ ਨੂੰ ਜ਼ਿੰਦਾ ਰੱਖਣ ਲਈ ਆਪਣੀਆਂ ਬਹਿਕਾਂ ਤੇ ਅਖਾੜਾ ਪੱਖੋਕੇ ਨੂੰ ਹੋਂਦ ਵਿੱਚ ਲਿਆ ਕੇ ਅਨੇਕਾਂ ਨੌਜਵਾਨਾਂ ਨੂੰ ਕੁਸ਼ਤੀ ਖੇਡ ਦੇ ਦਾਅ ਪੇਚ ਤੇ ਵੱਲ ਸਿਖਾਂ ਕੇ ਇਸ ਕੁਸ਼ਤੀ ਖੇਡ ਨਾਲ ਜੋੜਿਆ ਇਥੇ ਵੱਡੇ ਮਾਣ ਵਾਲੀ ਗੱਲ ਹੈ ਕਿ ਇਹਨਾਂ ਦੇ ਚੰਡੇ ਪਹਿਲਵਾਨ (ਪੱਠੇ)ਰਾਸ਼ਟਰੀ – ਅੰਤਰਰਾਸ਼ਟਰੀ ਪੱਧਰ ਤੇ ਕਾਮਯਾਬੀਆ ਦੇ ਝੰਡੇ ਗੱਡ ਰਹੇ ਹਨ।