ਤਹਿਸੀਲਦਾਰ ਗੁਰਾਇਆਂ ਨੇ ਗਾਊਸ਼ਾਲਾ ਦੀ ਕੀਤੀ ਅਚਨਚੇਤੀ ਚੈਕਿੰਗ

4675352
Total views : 5506916

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਕਲਾਨੌਰ/ਬੀ.ਐਨ.ਈ ਬਿਊਰੋ

ਤਹਿਸੀਲਦਾਰ ਕਲਾਨੌਰ ਸ: ਪ੍ਰਮਪ੍ਰੀਤ ਸਿੰਘ ਗੁਰਾਇਆਂ ਜਿੰਨਾ ਪਾਸ ਇਸ ਸਮੇ ਐਸ.ਡੀ.ਐਮ ਦੀਨਾਨਗਰ ਦਾ ਵੀ ਵਾਧੂ ਚਾਰਜ ਹੈ, ਉਨਾਂ ਵਲੋ ਜਿਲਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਹਿੰਮਾਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾ ‘ਤੇ ਕਲਾਨੌਰ ਵਿਖੇ ਸਥਿਤ ਗਊਸ਼ਾਲਾ ਦੀ ਅਚਨਚੇਤੀ ਚੈਕਿੰਗ ਕੀਤੀ ਗਈ ।

 ਪ੍ਰਬੰਧਕਾਂ ਨੂੰ ਗਊਆਂ ਦੀ ਸਾਂਭ ਸੰਭਾਲ ‘ਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ ਦੇ ਦਿੱਤੇ ਨਿਰਦੇਸ਼

ਉਨਾਂ ਨੇ ਦੱਸਿਆ ਕਿ  ਡਿਪਟੀ ਕਮਿਸ਼ਨਰ ਸ਼੍ਰੀ ਅਗਰਵਾਲ ਵਲੋ ਪਿਛਲੇ ਦਿਨੀ ਗਊਸ਼ਾਲਾ ਵਿੱਚ ਮਰੀਆਂ 8-9 ਗਊਆਂ ਦਾ ਸਖਤ ਨੋਟਿਸ ਲੈਦਿਆਂ ਇਹ ਚੈਕਿੰਗ ਕਰਾਈ ਗਈ ਹੈ। ਜਿਥੇ ਪੁੱਜੇ ਸ: ਪ੍ਰਮਪ੍ਰੀਤ ਸਿੰਘ ਗੁਰਾਇਆ ਨੇ ਪ੍ਰਬੰਧਕਾਂ ਨੂੰ ਸਰਦੀ ਦਿਨਾਂ ‘ਚ ਗਊਆਂ ਦੀ ਸਰੁੱਖਿਆ ਲਈ ਵਿਸ਼ੇਸ ਪ੍ਰਬੰਧ ਕਰਨ ਦੇ ਦਿਸ਼ਾ ਨਿਰਦੇਸ਼ਾ ਦੇਦਿਆਂ ਕਿ ਗਊਆਂ ਦੀ ਸਾਂਭ ਸੰਭਾਲ ‘ਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਿਤ ਨਹੀ ਕੀਤੀ ਜਾਏਗੀ।

Share this News