Total views : 5506914
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਥਾਣਾਂ ਮੋਹਕਮਪੁਰਾ ਦੀ ਪੁਲਿਸ ਨੇ ਬਟਾਲਾ ਰੋਡ ‘ਤੇ ਸਥਿਤ ਇਕ ਰੰਧਾਵਾ ਨਾਮ ਦੇ ਹੋਟਲ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦਿਆ ਤਿੰਨ ਨੌਜਵਾਨਾਂ ਨੂੰ ਦੋ ਲੜਕੀਆਂ ਜੋ ਜਿਲੇ ਤੋ ਬਾਹਰ ਦੀਆਂ ਦੱਸੀਆ ਜਾ ਰਹੀਆਂ ਹਨ ਸਮੇਤ ਹੋਟਲ ਦੇ ਦੋ ਮੁਲਾਜਮਾਂ 1.ਪਰਮਜੀਤ ਸਿੰਘ ਉਰਫ ਰਾਜ ਪੁੱਤਰ ਜਸਬੀਰ ਸਿੰਘ ਵਾਸੀ ਭਵਾਨੀ ਨਗਰ, ਮਜੀਠਾ ਰੋਡ, ਅੰਮ੍ਰਿਤਸਰ।2. ਸਰਬਜੀਤ ਸਿੰਘ ਉਰਫ ਸੋਨੂੰ ਪੁੱਤਰ ਤਰਲੋਚਨ ਸਿੰਘ ਵਾਸੀ ਮੰਦਿਰ ਵਾਲਾ ਬਜ਼ਾਰ, ਅੰਮ੍ਰਿਤਸਰ।3. ਬਲਕਾਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬ੍ਰਹਮਪੁਰਾ, ਜਿਲ੍ਹਾ ਤਰਨ-ਤਾਰਨ।4. ਅਮਿਤ ਗੁਪਤਾ ਪੁੱਤਰ ਰਾਮ ਚੰਦਰ ਵਾਸੀ ਗਲੀ ਨੰਬਰ 02, ਮਜੀਠਾ ਰੋਡ, ਅੰਮ੍ਰਿਤਸਰ।5. ਜੋਬਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕਾਹਲਵਾਂ, ਜਿਲ੍ਹਾ ਤਰਨ-ਤਾਰਨ।
ਤਿੰਨ ਨੌਜਵਾਨਾਂ ਤੇ ਦੋ ਕੁੜੀਆਂ ਨੂੰ ਇਤਰਾਜਯੋਗ ਹਾਲਤ ‘ਚ ਕੀਤਾ ਗ੍ਰਿਫਤਾਰ-ਦੋ ਸਪਾ ਸੈਟਰ ਦ ਮੁਲਾਜਮ ਵੀ ਆਏ ਕਾਬੂ
ਜਾਣਕਾਰੀ ਦੇਦਿਆਂ ਥਾਣਾਂ ਮੁੱਖੀ ਇੰਸ: ਬਿੰਦਰਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਅਧਾਰ ‘ਤੇ ਪੁਲਿਸ ਵਲੋ ਹੋਟਲ ਵਿੱਚ ਜਦ ਛਾਪੇਮਾਰੀ ਕੀਤੀ ਗਈ ਤਾਂ ਉਥੇ ਮੌਜੂਦ ਦੋ ਮੁਲਾਜਮਾਂ ਵਲੋ ਕਮਰਿਆ ਅੰਦਰਲੇ ਵਿਆਕਤੀਆਂ ਦੇ ਕਿਸੇ ਕਿਸਮ ਦੇ ਸ਼ਨਾਖਤੀ ਕਾਰਡ ਜਾਂ ਨਾਮ ਦਰਜ ਕੀਤੇ ਜਾਣ ਸਬੰਧੀ ਕੋਈ ਸਬੂਤ ਨਾ ਦਿੱਤੇ ਜਾਣ ‘ਤੇ ਪੁਲਿਸ ਵਲੋ ਇਸਤਰੀ ਮੁਲਾਜਮਾਂ ਨਾਲ ਕਮਰਿਆਂ ਅੰਦਰ ਛਾਪੇਮਾਰੀ ਕੀਤੀ ਗਈ ਤਾਂ ਤਿੰਨ ਨੌਜਵਾਨ ਤੇ ਦੋ ਕੁੜੀਆਂ ਇਤਰਾਜਯੋਗ ਹਾਲਤ ਵਿੱਚ ਪਾਏ ਜਾਣ ਤੇ ਉਨਾਂ ਵਿਰੁੱਧ ਬਦਕਾਰੀ ਐਕਟ ਤਾਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ, ਜਦੋ ਕਿ ਹੋਟਲ ਦੇ ਫਰਾਰ ਮਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।