





Total views : 5945658







Total views : 5945658ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਹਲਕਾ ਕੇਂਦਰੀ ਤੋਂ ਭਾਜਪਾ ਦੇ ਵਾਰਡ ਨੰਬਰ 57 ਤੋਂ ਕੌਂਸਲਰ ਲਈ ਮਜਬੂਤ ਦਾਅਵੇਦਾਰ ਸ੍ਰੀ ਅਸ਼ੋਕ ਭਗਤ ਆਪਣੇ ਵਾਰਡ ਦੇ ਲੋਕਾਂ ਨੂੰ ਨਵੇਂ ਸਾਲ 2023 ਦੀ ਵਧਾਈ ਦਿੱਤੀ ਹੈ। ਅਸ਼ੋਕ ਭਗਤ ਨੇ ਕਿਹਾ ਉਹ ਆਪਣੇ ਸਿਆਸੀ ਗੁਰੂ ਤੇ ਭਾਜਪਾ ਦੇ ਸੀਨੀਅਰ ਨੇਤਾ ਸ: ਪ੍ਰਮਜੀਤ ਸਿੰਘ ਬੱਤਰਾ ਦੀ ਅਗਵਾਈ ਵਿੱਚ ਵਾਰਡ ਨੰ: 57 ਵਿੱਚ ਦਿਨ ਰਾਤ ਇਕ ਨਿਮਾਣੇ ਸੇਵਕ ਵਾਂਗ ਵਿੱਚਰ ਰਹੇ ਹਨ। ਉਨਾਂ ਨੇ ਕਿਹਾ ਕਿ ਇਹ ਵਾਰਡ ਵਿਕਾਸ ਪੱਖੋ ਕਾਫੀ ਪੱਛੜਿਆ ਹੋਇਆਂ ਹੈ ਅਤੇ ਲੋਕ ਕਈ ਬੁਨਿਆਦੀ ਸਹੂਲਤਾਂ ਤੋ ਸੱਖਣੇ ਹਨ।

ਉਨਾਂ ਨੇ ਕਿਹਾ ਕਿ ਸ: ਪ੍ਰਮਜੀਤ ਸਿੰਘ ਬੱਤਰਾ ਦੀ ਸੋਚ ਹੈ ਕਿ ਇਸ ਵਾਰਡ ਦਾ ਬਹੁਪੱਖੀ ਵਿਕਾਸ ਹੋਵੇ , ਜਿਸ ਨੂੰ ਉਹ ਕੌਸਲਰ ਦੀ ਚੋਣ ਸ਼ਾਨ ਨਾਲ ਜਿੱਤਕੇ ਅਮਲੀ ਜਾਮਾ ਪਹਿਨਾਉਣਗੇ।ਅਸ਼ੋਕ ਭਗਤ ਨੇ ਕਿਹਾ ਮੈ ਪਰਮਜੀਤ ਸਿੰਘ ਬੱਤਰਾ ਦੀ ਪ੍ਰੇਰਣਾ ਸਦਕਾ ਹੀ ਪਿਛਲੇ ਕਈ ਸਾਲਾਂ ਤੋਂ ਇਸ ਵਾਰਡ ਦੀ ਸੇਵਾ ਨਿਭਾਅ ਰਿਹਾ ਹਾਂ ਤੇ ਇਸ ਤਰ੍ਹਾਂ ਹੀ ਨਿਭਾਉਂਦਾ ਰਹੂਗਾ ਤੇ ਆਉਣ ਵਾਲੀ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਬੜੀ ਵੱਡੀ ਲੀਡ ਨਾਲ ਇਥੋਂ ਚੋਣ ਜਿੱਤਾਂਗੇ ਅਤੇ ਭਾਜਪਾ ਦੀ ਝੋਲੀ ਵਿੱਚ ਪਾਵਾਂਗਾ।