Total views : 5506765
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜਦੋਂ ਤੋਂ ਉਹ ਭਾਰਤ ਪਰਤੇ ਹਨ, ਉਹ ਵਿਜੀਲੈਂਸ ਦੇ ਨਿਸ਼ਾਨੇ ‘ਤੇ ਹਨ। ਸਾਬਕਾ ਸੀਐਮ ਚੰਨੀ ‘ਤੇ ਹੁਣ ਦੋਰ ਵੀ ਇਲਜ਼ਾਮ ਲੱਗੇ ਹਨ ਕਿ ਉਨ੍ਹਾਂ ਨੇ ਸਰਕਾਰੀ ਮੀਟਿੰਗਾਂ ਦੌਰਾਨ 3 ਮਹੀਨਿਆਂ ਵਿੱਚ 60 ਲੱਖ ਦਾ ਖਾਣਾ ਖਾਧਾ ਹੈ। ਇਹ ਖੁਲਾਸਾ ਆਰਟੀਆਈ ਦੌਰਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਸਾਬਕਾ ਸੀ.ਐੱਮ. ਚਰਨਜੀਤ ਚੰਨੀ ਲਈ ਲਈ 3900 ਵਿੱਚ ਖਾਣੇ ਦੀ ਪਲੇਟ ਅਤੇ ਤਾਜ ਹੋਟਲ ਤੋਂ 2500 ਦਾ ਜੂਸ ਮੰਗਵਾਇਆ ਗਿਆ। ਲਗਾਤਾਰ 3 ਮਹੀਨਿਆਂ ਤੋਂ 70 ਲੋਕਾਂ ਦੇ ਖਾਣੇ ਦਾ ਬਿੱਲ ਸਰਕਾਰੀ ਖਰਚੇ ‘ਤੇ ਆਇਆ ਹੈ।
ਆਰ.ਟੀ.ਆਈ ਰਿਪੋਰਟ ‘ਚ ਹੋਇਆ ਖੁਲਾਸਾ
ਆਰਟੀਆਈ ਵਿੱਚ ਦੱਸਿਆ ਹੈ ਕਿ 70 ਲੋਕਾਂ ਨੇ 3 ਮਹੀਨਿਆਂ ਵਿੱਚ ਖਾਣੇ ਆਰਡਰ ਕੀਤੇ। ਚੋਣ ਜ਼ਾਬਤੇ ਤੋਂ ਬਾਅਦ ਚੰਨੀ ਨੇ ਇਕ ਰਾਤ ਦੀ ਪਾਰਟੀ ਲਈ 8 ਲੱਖ ਖਰਚ ਕੀਤੇ ਸਨ।
ਦੱਸ ਦੇਈਏ ਕਿ ਚੰਨੀ ‘ਤੇ ਪਹਿਲਾਂ ਹੀ ਚਮਕੌਰ ਸਾਹਿਬ ਵਿੱਚ 19 ਨਵੰਬਰ 2021 ਨੂੰ ਦਾਸਤਾਨ-ਏ-ਸ਼ਹਾਦਤ ਸਮਾਰੋਹ ਵਿੱਚ 1.47 ਕਰੋੜ ਰੁਪਏ ਦੇ ਖਰਚ ਨੂੰ 10 ਅਕਤੂਬਰ 2021 ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤ ਦੇ ਵਿਆਹ ਵਿਚ ਐਡਜਸਟ ਕਰਨ ਦੇ ਦੋਸ਼ ਹਨ।
ਆਪਣੇ ‘ਤੇ ਲੱਗੇ ਦੋਸ਼ਾਂ ਦੇ ਜਵਾਬ ‘ਚ ਬੋਲੇ ਸਾਬਕਾ ਸੀਐੱਮ ਚੰਨੀ, ‘ਮੈਨੂੰ ਬਦਨਾਮ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼’
ਇਸ ਬਾਰੇ ਸਾਬਕਾ ਸੀਐੱਮ ਚੰਨੀ ਨੇ ਕਿਹਾ ਕਿ ਉਨ੍ਹਾਂ ਖਿਲਾਫ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰੀ ਜਾਇਦਾਦ ਤੇ ਬੈਂਕ ਖਾਤੇ ਖੰਗਾਲੇ ਜਾ ਰਹੇ ਹਨ। ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 3 ਮਹੀਨੇ ਲਈ ਮੁੱਖ ਮੰਤਰੀ ਬਣਾਇਆ ਸੀ ਪਰ ਪਤਾ ਨਹੀਂ ਮੈਂ ਇਸ ਦੌਰਾਨ ਕੀ-ਕੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਬਦਲਾਖੋਰੀ ਦੀ ਨੀਤੀ ਨਾਲ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਾਰੇ ਦੋਸ਼ਾਂ ਤੇ ਸਾਜ਼ਿਸ਼ਾਂ ਦਾ ਸਾਹਮਣਾ ਖੁਦ ਆਪਣੇ ਪੱਧਰ ‘ਤੇ ਕਰਨਗੇ ਨਾ ਕਿ ਜਨਤਾ ਤੇ ਹੋਰਨਾਂ ਨੂੰ ਨਾਲ ਲੈ ਕੇ ਕਿਸੇ ਤਰ੍ਹਾਂ ਦਾ ਵਿਰੋਧ ਕਰਨਗੇ।