ਨਵੇ ਸਾਲ ਦੀ ਆਮਦ ‘ਤੇ ਪੁਲਿਸ ਵਲੋ ਗੁਰੂ ਨਗਰੀ ਅੰਮ੍ਰਿਤਸਰ ‘ਚ ਕੀਤੇ ਗਏ ਸਖਤ ਸਰੁੱਖਿਆ ਪ੍ਰਬੰਧ -ਪੁਲਿਸ ਕਮਿਸ਼ਨਰ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਨਵੇਂ ਸਾਲ ਦੀ ਆਮਦ ਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਦੇਸ਼ਾ ਵਿਦੇਸ਼ਾ ਤੋਂ ਲੱਖਾ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ, ਜਿਸ ਕਰਕੇ ਸ਼੍ਰੀ ਦਰਬਾਰ ਸਾਹਿਬ ਨੂੰ ਆਉਣ ਜਾਣ ਵਾਲੇ ਰਸਤਿਆਂ ਤੇ ਪੈਟਰੋਲਿੰਗ ਪਾਰਟੀਆਂ ਤੇ ਨਾਕੇ ਲਗਵਾਏ ਗਏ ਹਨ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸਤੋਂ ਇਲਾਵਾ ਸ਼ਹਿਰ ਦੇ ਰਣਜੀਤ ਐਵੀਨਿਊ ਤੇ ਲਾਰੰਸ ਰੋਡ ਦੇ ਏਰੀਆ ਵਿੱਚ ਨਵਾਂ ਸਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ, ਜਿਸ ਕਰਕੇ ਇਹਨਾਂ ਏਰੀਆ ਵਿੱਚ ਵੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਜਿਸ ਸਬੰਧੀ ਜਾਣਕਾਰੀ ਦੇਦਿਆ

ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ‘ਤੇ ਨਜਰ ਰੱਖਣ ਲਈ ਸ਼ਹਿਰ ਵਿੱਚ ਲਗਾਏ ਹਨ 75 ਨਾਕੇ ਅਤੇ ਸਥਾਪਿਤ ਕੀਤੀਆ ਗਈਆਂ ਹਨ ਪੈਟਰੋਲਿੰਗ ਪਾਰਟੀਆ

ਪੁਲਿਸ ਕਮਿਸ਼ਨਰ ਸ: ਜਸਕਰਨ ਸਿੰਘ ਨੇ ਦੱਸਿਆ ਕਿ  ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਜੋਨ ਵਾਈਜ ਏਰੀਆ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹਰ ਪੱਖੋ ਕਾਇਮ ਰੱਖਣ ਲਈ 75 ਨਾਕੇ ਅਤੇ ਪੈਟਰੋਲਿੰਗ ਪਾਰਟੀਆ ਵੀ ਲਗਾਈਆਂ ਗਈਆਂ ਹਨ। ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ 31-12-2022 ਨੂੰ ਕੋਈ ਵੀ ਵਿਅਕਤੀ ਸ਼ਹਿਰ ਵਿੱਚ ਵੈਪਨ ਲੈ ਕੇ ਨਹੀ ਘੁੰਮੇਗਾ ਤੇ ਨਾ ਹੀ ਕਿਸੇ ਹੋਟਲ ਰੈਸਟੋਰੈਂਟ ਵਿੱਖੇ ਵੈਪਨ ਲੈ ਕੇ ਜਾਵੇਗਾ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਗੱਡੀਆਂ ਵਿੱਚ ਸ਼ਰਾਬ ਦਾ ਸੇਵਨ ਨਾ ਕਰਨ ਤੇ ਨਾ ਹੀ ਉਚੀ-ਉਚੀ ਗਾਣੇ ਲੱਗਾ ਕੇ ਸ਼ੋਰ ਸ਼ਰਾਬਾ/ਹੁਲੜਬਾਜੀ ਕਰਨ। ਜਿੰਨ੍ਹਾ ਵਿਅਕਤੀਆਂ ਵੱਲੋਂ ਇਸ ਤਰਾਂ ਗੱਡੀਆਂ ਵਿੱਚ ਸ਼ਰਾਬ ਪੀ ਕੇ ਜਾਂ ਉਚੀ-ਉਚੀ ਗਾਣੇ ਲੱਗਾ ਕੇ ਸ਼ੋਰ ਸ਼ਰਾਬਾ ਕੀਤਾ ਜਾਵੇਗਾ,ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਟਲ, ਰੈਸਟੋਰੈਂਟ, ਕੱਲਬ ਆਦਿ ਦੇ ਮਾਲਕਾ/ਮੈਨੇਜਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਿਰਧਾਰਤ ਸਮੇਂ ਤੇ ਆਪਣੇ ਹੋਟਲ, ਰੈਸਟੋਰੈਂਟ, ਕੱਲਬ ਆਦਿ ਨੂੰ ਬੰਦ ਕਰਨ। ਜੋ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ, ਸ਼ਹਿਰ ਵਾਸੀਆ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾ ਦਿੰਦਾ ਹੈ ਤੇ ਇਹ ਨਵਾਂ ਸਾਲ ਸਾਰੇ ਸ਼ਹਿਰ ਵਾਸੀਆ ਲਈ ਖੁਸ਼ੀਆ ਤੇ ਪਿਆਰ ਭਰਿਆ ਹੋਵੇ।

Share this News