ਅਕਾਲ ਪੁਰਖ ਕੀ ਫੌਜ਼ ਵੱਲੋਂ “ਗਲਵਕੜੀ ਚਾਰ ਸਾਹਿਬਜ਼ਾਦੇ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਦਾ ਅਯੋਜਿਨ

4675710
Total views : 5507554

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਗੁਰੂ ਨਾਨਕ ਸਾਹਿਬ ਜੀ ਤੋਂ ਵਰੋਸਾਈ ਹੋਈ ਸਿੱਖ ਕੌਮ ਨੇ ਗੁਰਮੁਖ ਗਾਡੀ ਰਾਹ ਤੇ ਚਲਦਿਆਂ ਬੇਅੰਤ ਸਿੰਘ ਸਿੰਘਣੀਆਂ ਨੇ ਕੁਰਬਾਨੀਆਂ ਦਿੱਤੀਆਂ। ਖਾਸ ਕਰਕੇ ਸ਼ਹੀਦੀ ਹਫਤਾ, ਜਿਸ ਹਫਤੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ, ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜਾਦਿਆਂ ਨੇ ਮਨੁਖੀ ਹੱਕਾਂ ਦੀ ਰਾਖੀ ਅਤੇ ਮਨੁੱਖੀ ਅਜਾਦੀ ਲਈ ਆਪਣਾ ਆਪ ਕੁਰਬਾਨ ਕਰਕੇ ਅਨੋਖੀ ਮਿਸਾਲ ਕਾਇਮ ਕੀਤੀ । ਜਿਸ ਕੌਮ ਵਿਚ ਇਹ ਹਫਤਾ ਉਤਸ਼ਾਹ ਅਤੇ ਪ੍ਰੇਰਣਾ ਸ੍ਰੋਤ ਹੈ ਨਾ ਕਿ ਨਿਰਾਸ਼ਤਾ ਵਾਲਾ ਸਮਾਂ ਹੈ।

 

ਅਕਾਲ ਪੁਰਖ ਕੀ ਫੌਜ਼ ਵੱਲੋਂ “ਗਲਵਕੜੀ ਚਾਰ ਸਾਹਿਬਜ਼ਾਦੇ ਸਾਡਾ ਵਿਰਸਾ ਸਾਡਾ ਪਰਿਵਾਰ” ਪ੍ਰੋਗਰਾਮ ਗੁ, ਸ਼ਹੀਦ ਬਾਬਾ ਦੀਪ ਸਿੰਘ ਦੇ ਸਾਮ੍ਹਣੇ ਸਕੱਤਰੀ ਬਾਗ ਵਿਖੇ 25 ਦਸੰਬਰ, 2022 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਗਿਆ। ਜਿਸ ਵਿਚ ਦੁਮਾਲਾ ਮੁਕਾਬਲਾ, ਦਸਤਾਰ ਮੁਕਾਬਲਾ, ਕਵਿਤਾ ਮੁਕਾਬਲਾ, ਸਲੋਗਨ ਮੁਕਾਬਲਾ, ਭੁਝੰਗੀ ਖਾਲਸਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਅੰਮ੍ਰਿਤਸਰ ਸ਼ਹਿਰ ਦੇ ਕਰੀਬ 1000 ਬੱਚਿਆਂ ਨੇ ਭਾਗ ਲਿਆ ਇਸ ਮੌਕੇ ਤੇ ਸ. ਜਸਵਿੰਦਰ ਸਿੰਘ ਐਡਵੋਕੇਟ ਜੀ ਨੇ ਬੋਲਦਿਆਂ ਕਿਹਾ ਕਿ ਛੋਟੇ – ਛੋਟੇ ਬੱਚੇ ਖਾਲਸਾਈ ਬਾਣੇ ਵਿਚ ਸੱਜੇ ਹੋਏ ਵਾਕਿਆ ਹੀ ਸਾਹਿਬਜ਼ਾਦਿਆਂ ਦੇ ਵਾਰਿਸ ਹੋਣ ਦਾ ਸਬੂਤ ਦੇ ਰਹੇ ਹਨ। ਉਥੇ ਹੀ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਕੌਮ ਦੇ ਸ਼ਾਨਾ ਮੱਤੇ ਅਤੇ ਗੌਰਵਮਈ ਵਿਰਸੇ ਬਾਰੇ ਜਾਣਕਾਰੀ ਦੇਣ ਤਾਂ ਜੋ ਬੱਚੇ ਸਿੱੱਖੀ ਬਾਣੇ ਅਤੇ ਬਾਣੀ ਵਿਚ ਪਰਪੱਕ ਹੋ ਸਕਣ ਅਤੇ ਸਿੱਖ ਹੋਣ ਤੇ ਮਾਣ ਕਰ ਸਕਣ ਅਤੇ ਸਾਹਿਬਜ਼ਾਦਿਆਂ ਦੇ ਦਸਤਾਰ ਰੂਪੀ ਨਿਸ਼ਾਨ ਹਮੇਸ਼ਾ ਸਿਰ ਤੇ ਝੂਲਦੇ ਰਹਿਣ ਕਿਉਂਕਿ ਸਾਹਿਬਜਾਦਿਆਂ ਨੇ ਇਹ ਕੁਰਬਾਨੀਆਂ ਬਾਲਪਣ ਵਿੱਚ ਨਹੀਂ ਕੀਤੀਆਂ ਸਗੋਂ ਗੁਰਮਤਿ ਦੀ ਰੌਸ਼ਨੀ ਵਿੱਚ ਜੀਵਨ ਜੀਊਦਿਆਂ ਬਾ-ਕਮਾਲ ਸੂਝ-ਬੂਝ ਅਤੇ ਸਿਆਪਣ ਵਿੱਚ ਦਿੱਤੀ ਹੈ ਜਿਸ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿੱਧਰੇ ਵੀਂ ਨਹੀਂ ਮਿਲਦੀ ਹੈ, ਆਓ ਗੁਰਬਾਣੀ ਦੇ ਸੱਚੇ ਗਿਆਨ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਗੁਰੂ ਸਾਹਿਬ ਜੀ ਦੇ ਪੁੱਤਰ ਹੋਣ ਦਾ ਸਬੂਤ ਦੇਈਏ।

ਗਿਆਨੀ ਕੇਵਲ ਸਿੰਘ ਜੀ ਸਾਬਕਾ ਜੱਥੇਦਾਰ ਜੀ ਨੇ ਆਈਆਂ ਸੰਗਤਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਬੱਚੇ ਸੁੰਦਰ ਬਾਣੇ ਵਿਚ ਸੱਜੇ ਹੋਏ ਸਨ ਅਤੇ ਪ੍ਰੋਗਰਾਮ ਦਾ ਮਾਹੌਲ ਪੂਰਨ ਤੌਰ ਤੇ ਖਾਲਸਾਈ ਰੰਗਤ ਵਿਚ ਰੰਗਿਆ ਪ੍ਰਤੀਤ ਹੋ ਰਿਹਾ ਸੀ। ਮੁਕਾਬਲਿਆਂ ਵਿਚ ਪਹਿਲੇ, ਦੂਜੇ ਅਤੇ ਤੀਜੇ ਪੁਜੀਸ਼ਨ ਤੇ ਆਏ ਬੱਚਿਆਂ ਨੂੰ ਸਾਇਕਲ, ਘੜੀਆਂ, ਅਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਨਾਲ ਸੰਬੰਧਿਤ ਕਾਪੀਆਂ ਦੇ ਸੈਟ ਅਤੇ ਹੋਰ ਆਕਰਸ਼ਿਤ ਇਨਾਮ ਦੇ ਕੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਅਕਾਲ ਪੁਰਖ ਕੀ ਫੌਜ ਦੇ ਵਲੰਟੀਅਰਾਂ ਨੇ ਸਾਹਿਬਜਾਦਿਆਂ ਦੇ ਨਾਲ ਸਬੰਧਿਤ ਲਿਟਰੇਚਰ ਵੀ ਵੰਡਿਆ। ਇਸ ਮੌਕੇ ਸ. ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਸ. ਹਰਜੀਤ ਸਿੰਘ, ਡਾ਼ ਭੁਪਿੰਦਰ ਸਿੰਘ,ਸ. ਬਰਿੰਦਰਪਾਲ ਸਿੰਘ ਸ. ਹਰਪ੍ਰੀਤ ਸਿੰਘ, ਸ.ਰਜਿੰਦਰ ਸਿੰਘ, ਡਾ.ਤੇਜਿੰਦਰ ਸਿੰਘ ਗੁਰਵਿੰਦਰ ਸਿੰਘ ਵਾਲੀਆ ਅਤੇ ਜਗਨਪ੍ਰੀਤ ਕੌਰ, ਪੂਜਾ ਕੌਰ, ਰਾਜਪ੍ਰੀਤ ਕੌਰ, ਆਦਿ ਹਾਜ਼ਰ ਸਨ।

Share this News