ਸਿਟੀਜ਼ਨ ਕੌਂਸਲ ਨੇ ਐਲੀਮੈਂਟਰੀ ਸਕੂਲਾਂ ਨੂੰ ਕਾਪੀਆਂ ਵੰਡੀਆਂ: ਧਾਮੀ

4675613
Total views : 5507405

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਤਰਸੇਮ ਸਿੰਘ ਲਾਲੂ ਘੁੰਮਣ

ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ (ਰਜਿ) ਤਰਨਤਾਰਨ ਵਲੋਂ ਹਰ ਸਾਲ ਦੀ ਤਰ੍ਹਾਂ ਸਰਕਾਰੀ ਅਲੀਮੈਂਟਰੀ ਸਕੂਲਾਂ ਦੀ ਯਥਾਯੋਗ ਮਦਦ ਕਰਨ ਦੇ ਉਪਰਾਲੇ ਹਿੱਤ ਲਗਭਗ 17 ਪ੍ਰਾਇਮਰੀ ਸਕੂਲਾਂ ਦੇ ਵਿਿਦਆਰਥੀਆਂ ਨੂੰ ਕਾਪੀਆਂ ਵੰਡੀਆਂ ਗਈਆਂ।
ਸਿਟੀਜ਼ਨ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ (ਸਾਬਕਾ ਲੈਕਚਰਾਰ) ਦੀ ਅਗਵਾਈ ਵਿੱਚ ਆਯੋਜਿਤ ਇਸ ਸੰਖੇਪ ਸਟੇਸ਼ਨਰੀ ਵੰਡ ਸਮਾਗਮ ਵਿੱਚ ਸ੍ਰੀਮਤੀ ਰੇਨੂੰ ਭਟੀਆ ਕਾਰਜਕਾਰੀ ਸਿਵਲ ਸਰਜਨ ਤਰਨਤਾਰਨ, ਡਾ. ਬਰਿੰਦਰ ਸਿੰਘ ਐਮ.ਡੀ. ਨਿਉਰੋਸਾਇਕੇਟਰੀ, ਡਾ. ਸੁਖਜਿੰਦਰ ਸਿੰਘ ਐਮ.ਡੀ.ਟੀਬੀ.ਵਿਭਾਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।ਸਾਰੇ ਮਹਿਮਾਨਾਂ ਨੇ ਆਪਣੇ ਸੰਬੋਧਨ ਵਿੱਚ ਸਿਟੀਜ਼ਨ ਕੌਂਸਲ ਦੇ ਇਸ ਸਮਾਜਿਕ ਕਾਰਜ ਦੀ ਭਰਪੂਰ ਸਰਾਹਨਾ ਕਰਦਿਆਂ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਦੀ ਤੱਰਕੀ ਵਾਸਤੇ ਅਜਿਹੇ ਸਮਾਜਿਕ ਸੰਗਠਨਾਂ ਦਾ ਵੱਧ ਤੋਂ ਵੱਧ ਸਾਥ ਦਿਤਾ ਜਾਵੇ।

ਇਸ ਮੌਕੇ ਸਿਟੀਜ਼ਨ ਕੌਂਸਲ ਵਲੋਂ ਮੁੱਖ ਮਹਿਮਾਨ ਅਤੇ ਮੈਬਰਾਂ ਦੁਆਰਾ ਸਰਕਾਰੀ ਅਲੀਮੈਂਟਰੀ ਸਕੂਲ ਨੂਰਦੀ ਰੋਡ, ਚੌਂਕ ਚਾਰ ਖੰਭਾ, ਮੁਨਾਰੇ ਵਾਲਾ, ਮੁੱਹਲਾ ਨਾਨਕਸਰ, ਰੋਹੀ ਕੰਢਾ, ਫਤਹਿਚਕ, ਮੁਰਾਦਪੂਰ, ਬਚੜੇ, ਪਲਾਸੌਰ, ਬੁੱਘਾ, ਅਲਾਦੀਪੂਰ, ਚੋਹਲਾ ਸਾਹਿਬ, ਕੱਕਾ ਕੰਡਿਆਲਾ, ਪੰਡੋਰੀ ਹਸਨ, ਸਬਾਜਪੂਰ, ਪੱਖੋਕੇ, ਕੋਟ ਧਰਮ ਚੰਦ ਖੁਰਦ ਆਦਿ ਸਕੂਲਾਂ ਨੂੰ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਤੇ ਬਲਰਾਜ ਸਿੰਘ ਚਾਵਲਾ, ਡਾ. ਸੁਖਦੇਵ ਸਿੰਘ ਲਹੁਕਾ, ਹਰਿੰਦਰ ਸਿੰਘ ਪਲਾਸੌਰ, ਨਰਿੰਦਰ ਸਿੰਘ, ਹਰਵਿੰਦਰ ਸਿੰਘ ਦੋਵੇ ਸਾਬਕਾ ਬੈਕਂ ਮੇਨੇਜਰ, ਮਾ. ਕੁਲਵਿੰਦਰ ਸਿੰਘ ਲਵਲੀ, ਮਾ. ਅਮਰਜੀਤ ਸਿੰਘ, ਮਾ. ਸੁਖਵਿੰਦਰ ਸਿੰਘ ਧਾਮੀ,ਮੁੱਖ ਅਧਿਆਪਕ ਤਰਸੇਮ ਸਿੰਘ ਲਾਲੂ ਘੁੰਮਣ, ਗੁਲਜਾਰ ਸਿੰਘ ਭੁਟੋ, ਅਵਤਾਰ ਸਿੰਘ ਤਨੇਜਾ, ਗੁਰਦਿਆਲ ਸਿੰਘ ਸਾ. ਹੈਡਮਾਸਟਰ, ਹਰਜਿੰਦਰ ਸਿਘ ਵਾਲੀਆ, ਕਮਲਪ੍ਰੀਤ ਸਿੰਘ, ਫੂਲਾ ਸਿੰਘ ਪਿੰ੍ਰਸੀਪਲ, ਨਰੇਸ਼ ਮਰਵਾਹਾ, ਜਗਜੀਤ ਸਿੰਘ ਬੈਂਕ ਅਫਸਰ, ਪਿੰ੍ਰ. ਦਲਬੀਰ ਸਿੰਘ, ਗੁਰਮੁੱਖ ਸਿੰਘ ਠੇਕੇਦਾਰ, ਹਰਭਜਨ ਸਿੰਘ ਬਚੜੇ, ਜੈਦੀਪ ਭਾਰਗਵ, ਪ੍ਰਗਟ ਸਿੰਘ ਬਚੜੇ, ਸਵਰਨ ਸਿੰਘ ਅਰੋੜਾ, ਮੈਡਮ ਲਖਵਿੰਦਰ ਕੌਰ, ਸ੍ਰੀ ਮਤੀ ਪੂਨਮ ਕੌਰ, ਕੁਲਵਿੰਦਰ ਕੌਰ ਆਦਿ ਸ਼ਾਮਲ ਸਨ।

Share this News