ਵਿਜ਼ੀਟਰ ਰਜਿਸਟਰ ਵਿੱਚ ਬਿਨਾਂ ਐਂਟਰੀ, ਹੋਟਲ ਦਾ ਕਮਰਾ ਕਿਰਾਏ ਦੇ ਦੇਣ ਵਾਲਾ ਮੈਨੇਜਰ ਕਾਬੂ

4675241
Total views : 5506758

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਦਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਸੂਚਨਾਂ ਮਿਲੀ ਕਿ ਹੋਟਲ ਦੀਪ ਪਲਾਜ਼ਾ ਦਾ ਮੈਨੇਜ਼ਰ ਲਵਪ੍ਰੀਤ ਕਟਾਰੀਆ ਅਤੇ ਮਾਲਕ ਦਰਸ਼ਨ ਕੁਮਾਰ ਵੱਲੋਂ ਹੋਟਲ ਦੇ ਵਿਜ਼ੀਟਰ ਰਜਿਸਟਰ ਵਿੱਚ ਐਂਟਰੀ ਕੀਤੇ ਬਿੰਨਾ ਗ੍ਰਾਹਕਾਂ ਨੂੰ ਕਮਰਾ ਕਿਰਾਏ ਤੇ ਦਿੰਦੇ ਹਨ। ਜੋ ਪੁਲਿਸ ਪਾਰਟੀ ਵੱਲੋਂ ਯੋਜਨਾਂਬੰਧ ਤਰੀਕੇ ਨਾਲ ਹੋਟਲ ਦੀਪ ਪਲਾਜ਼ਾ ਵਿੱਖੇ ਰੇਡ ਕਰਕੇ ਐਂਟਰੀ ਰਜਿਸਟਰ ਚੈਕ ਕਰਨ ਪਾਇਆ ਗਿਆ ਕਿ ਰਜਿਸਟਰ ਵਿੱਚ ਕਮਰਾ ਲੈਂਣ ਵਾਲੇ ਗ੍ਰਾਹਕ ਦੀ ਐਂਟਰੀ ਰਜਿਸਟਰ ਵਿੱਚ ਨਹੀ ਕੀਤੀ ਹੋਈ ਸੀ। ਜੋ ਹੋਟਲ ਦੇ ਮੈਨੇਜ਼ਰ ਲਵਪ੍ਰੀਤ ਕਟਾਰੀਆ ਨੂੰ ਕਾਬੂ ਕੀਤਾ ਗਿਆ ਤੇ ਹੋਟਲ ਦੇ ਮਾਲਕ ਦਰਸ਼ਨ ਕੁਮਾਰ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

Share this News