*ਡੈਮੋਕਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਵਲੋ 15 ਦੀ ਰੈਲੀ ਦੀਆ ਤਿਆਰੀਆਂ ਮੁਕੰਮਲ:ਨਾਰਲੀ,ਪਹਿਲਵਾਨਕੇ

4729103
Total views : 5596705

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ/ ਤਰਸੇਮ ਸਿੰਘ ਲਾਲੂ ਘੁੰਮਣ

ਅੱਜ ਡੈਮੋਕਰੇਟਿਕ ਡੈਮੋਕਰੇਟਿਕ ਆਸ਼ਾ ਵਰਕਰਜ ਫੈਸਿਲੀਟੇਟਰ ਯੂਨੀਅਨਜਿਲਾ ਤਰਨਤਾਰਨ ਦੀ ਅਹਿਮ ਮੀਟਿੰਗ ਲਖਵਿੰਦਰ ਕੋਰ ਨਾਰਲੀ,ਹਰਜਿੰਦਰ ਕੋਰ ਸਰਹਾਲੀ ਅਤੇ ਜਿਲਾ ਪ੍ਰਧਾਨ ਰਜਿੰਦਰ ਕੋਰ ਪਹਿਲਵਾਨਕੇ ਦੀ ਅਗਵਾਈ ਚ ਸਥਾਨਕ ਗਾਂਧੀ ਪਾਰਕ ਤਰਨ ਤਾਰਨ ਵਿੱਚ ਹੋਈ। ਸੂਬਾਈਆਗੂਆਂ ਦੀ ਮੀਟਿੰਗ ਪਿਛਲੇ ਦਿਨੀ ਪ੍ਰਧਾਨ ਮਨਦੀਪ ਕੌਰ ਬਿਲਗਾ ਦੀ ਪ੍ਰਧਾਨਗੀ ਹੇਠ ਹੋਈਸੀ ਜਿਸ ਵਿੱਚ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸ਼ਕੁੰਤਲਾ ਸਰੋਏ, ਵਿੱਤ ਸਕੱਤਰ ਪਰਮਜੀਤ ਕੌਰ ਛੱਜਲਵੱਡੀ, ਰਜਿੰਦਰ ਕੌਰ ਤਰਨਤਾਰਨ, ਨੇ ਸ਼ਮੂਲੀਅਤ ਕੀਤੀ।ਮੀਟਿੰਗ ਵਿੱਚ ਪੰਜਾਬ ਦੇ ਸਮੂਹ ਜਿਲਿਆ ਵਿੱਚ ਸਿਵਲ ਸਰਜਨਾ ਦੇ ਦਫਤਰਾਂ ਸਾਹਮਣੇ ਵਿਸ਼ਾਲ ਰੋਸ ਰੈਲੀਆ ਕਰਨ ਦਾ ਐਲਾਨ ਕੀਤਾ।ਇਸ ਤੋ ਇਲਾਵਾ ਆਸ਼ਾ ਵਰਕਰਾ ਤੇ ਫੈਸਿਲੀਟੇਟਰਾਂ ਤੇ ਈ ਪੀ ਐਫ ਲਾਗੂ ਕਰਵਾਉਣ ਲਈ ਕਿਰਤ ਕਾਨੂੰਨ ਅਧਿਕਾਰੀਆ ਨੂੰ ਮਾਸ ਡੈਪੂਟੇਸ਼ਨ ਮਿਲ ਕੇ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਦੇ ਫੈਸਲਿਆਂ ਦੀ ਰੋਸ਼ਨੀ ਚ ਸਾਰੇ ਪੰਜਾਬ ਚ ਜਿਲਾ ਸਿਵਲ ਸਰਜਨ ਦਫਤਰਾਂ ਸਾਹਮਣੇ ਰੋਸ ਰੈਲੀਆਂ ਕਰਕੇ ਮੰਗ ਪੱਤਰ ਦਿੱਤੇ ਜਾਣੇ ਹਨ।ਫੈਸਲੇ ਅਨੁਸਾਰ ਸਾਰੇ ਜ਼ਿਲਿਆਂ ਵਿਚ ਐਕਸ਼ਨ ਕੀਤੇ ਜਾਣਗੇ ।

ਤਰਨਤਾਰਨ ਜਿਲੇ ਦੇ ਆਗੂਆਂ ਵਲੋਂ ਅੱਜ ਤਿਆਰੀ ਮੀਟਿੰਗ ਚ ਜਿਲਾ ਭਰ ਦੇ ਵੱਖ-ਵੱਖ ਬਲਾਕਾਂ ਤੋ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ ਦੀ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ।ਪੰਜਾਬ ਸਰਕਾਰ ਵਲੋ ਵਰਕਰਾਂ ਦੀਆ ਮੰਗਾ ਪ੍ਰਤੀ ਸਰਕਾਰ ਦੇ ਉਦਾਸੀਨ ਰਵਈਏ ਦੀ ਸਖਤ ਸਬਦਾਂ ਚ ਨਿੰਦਾ ਕੀਤੀ ਗਈ। ਜੇਕਰ ਸਰਕਾਰ ਨੇ ਸਾਡੀ ਸੂਬਾਈ ਲੀਡਰਸ਼ਿਪ ਨਾਲ ਮੰਗਾਂ ਬਾਰੇ ਕੋਈ ਸੁਣਵਾਈ ਨਾ ਕੀਤੀ ਤਾ ਜਥੇਬੰਦੀ ਆਉਣ ਵਾਲੇ ਸਮੇ ਚ ਹੋਰ ਤਿੱਖੇ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।ਸਮੂਹ ਆਸ਼ਾ ਵਰਕਰ ਤੇ ਫੈਸਿਲੀਟੇਟਰ ਵਰਕਰਾ ਨੂੰ ਅਪੀਲ ਕੀਤੀ ਗਈ ਕਿ 15 ਦਸੰਬਰ ਨੂੰ ਵੱਡੀ ਗਿਣਤੀ ਚ ਸਿਵਲ ਸਰਜਨ ਦਫਤਰ ਤਰਨਤਾਰਨ ਸਮੇ ਸਿਰ ਪਹੁੰਚਣ ਦੀ ਕੋਸ਼ਿਸ਼ ਕਰਨ ।ਇਸ ਮੀਟਿੰਗ ਵਿਚ ਮਨਜੀਤ ਕੋਰ ਪਹੁਵਿੰਡ ਸੁਖਵਿੰਦਰ ਕੌਰ ਸੂਰਵਿੰਡ ਕੁਲਦੀਪ ਕੌਰ ਭੁੱਚਰ ਕੁਲਵਿੰਦਰ ਕੌਰ ਕਸੇਲ ਵੀਰਪਾਲ ਕੌਰ ਸਰਹਾਲੀ ਕਵਲਜੀਤ ਕੋਰ ਤਪਾਬਾਠ, ਪ੍ਰਤਾਪ ਸਿੰਘ ਠੱਠਗੜ੍ਹ,ਕੰਵਰਦੀਪ ਸਿੰਘ ਸਿੰਘ ਢਿੱਲੋ ਜਰਮਨਜੀਤ ਸਿੰਘ,ਅਤੇ ਨਛੱਤਰ ਸਿੰਘ ਮੁਗਲ ਚੱਕ ਪੰਨੂੰਆ ਹਾਜਰ ਸਨ।

Share this News