





Total views : 5596782








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ, ਲਾਲੀ ਕੈਰੋ
ਥਾਣਾ ਸਰਹਾਲੀ ‘ਤੇ ਦਾਗੇ ਗਏ ਗ੍ਰੇਨੇਡ ਨੂੰ ਪੁਲਿਸ ਦੇ ਬੰਬ ਨਿਰੋਧਕ ਦਸਤੇ ਵੱਲੋਂ ਐਤਵਾਰ ਨੂੰ ਕਰੀਬ ਸਵਾ ਤਿੰਨ ਵਜੇ ਹਰੀਕੇ ਦਰਿਆ ਦੇ ਡਾਊਨ ਸਟ੍ਰੀਮ ਖੇਤਰ ‘ਚ ਪੈਂਦੇ ਪਿੰਡ ਗੱਟੀ ਹਰੀਕੇ ਵਿਖੇ ਨਕਾਰਾ ਕਰ ਦਿੱਤਾ ਗਿਆ ਜਿਸ ਦੇ ਧਮਾਕੇ ਦੀ ਆਵਾਜ਼ ਦੂਰ ਤਕ ਸੁਣਾਈ ਦਿੱਤੀ। ਇਸ ਮੌਕੇ ਪੰਜਾਬ ਪੁਲਿਸ ਦੇ ਡੀਐੱਸਪੀ ਤੋ ਇਲਾਵਾ ਵੱਖ-ਵੱਖ ਥਾਣਿਆਂ ਦੇ ਐੱਸਐੱਚਓ ਹਾਜ਼ਰ ਰਹੇ ਉੱਥੇ ਹੀ ਮੀਡੀਆ ਅਤੇ ਹੋਰ ਲੋਕਾਂ ਨੂੰ ਇਕ ਕਿੱਲੋਮੀਟਰ ਦੀ ਦੂਰੀ ‘ਤੇ ਹੀ ਰੋਕ ਦਿੱਤਾ ਗਿਆ।
ਥਾਣਾ ਸਰਹਾਲੀ ‘ਤੇ ਹੋਏ ਗ੍ਰੇਨੇਡ ਹਮਲੇ ਦੀ ਜਾਂਚ ਲਈ ਕੌਮੀ ਜਾਂਚ ਏਜੰਸੀਦੀ ਟੀਮ ਨੇ ਸ਼ਨੀਵਾਰ ਦੇਰ ਰਾਤ ਸਰਹਾਲੀ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਨਆਈਏ ਦੇ ਨਾਲ ਸੀਐੱਸਐੱਫਐੱਲ ਦੀ ਟੀਮ ਵੀ ਮੌਜੂਦ ਹੈ ਜੋ ਫੋਰੈਂਸਿਕ ਤੱਥ ਇਕੱਤਰ ਕਰ ਰਹੀ ਹੈ। ਥਾਣੇ ਨੂੰ ਫਿਲਹਾਲ ਤਾਲਾ ਲਗਾਇਆ ਹੋਇਆ ਹੈ। ਮਾਮਲਾ ਵੱਡਾ ਹੋਣ ਕਰਕੇ ਐੱਨਆਈਏ ਇਸ ਮਾਮਲੇ ਦੀ ਜਾਂਚ ਆਪਣੇ ਹੱਥਾਂ ‘ਚ ਲੈ ਸਕਦੀ ਹੈ। ਜ਼ਿਕਰਯੋਗ ਹੈ ਕਿ ਜਦੋਂ ਗਰਨੇਡ ਹਮਲਾ ਹੋਇਆ ਸੀ, ਉਸ ਵੇਲੇ ਥਾਣੇ ‘ਚ ਐੱਸਐੱਚਓ ਸਮੇਤ 12 ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।