ਸਾਬਕਾ ਵਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮੁਢਲੀ ਮੈਬਰਸ਼ਿਪ ਤੋ ਕੀਤੇ ਬਰਖਾਸਤ

4941510
Total views : 5939106

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

 ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ  ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਪੱਤਰ ਜਾਰੀ ਕਰ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਖਡੁੂਰ ਸਾਹਿਬ ਤੋਂ ਪਾਰਟੀ ਦੇ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਿਛਲੇ ਲੰਮੇ ਸਮੇ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਪਾਰਟੀ ਦੀ ਮੁੱਢਲੀ ਮੈਂਬਰਸਿ਼ਪ ਤੋਂ ਖਾਰਜ ਕਰ ਦਿੱਤਾ।

ਇਸ ਸੰਬੰਧੀ ਲਿਖਤੀ ਸਿ਼ਕਾਇਤਾਂ ਹਲਕਾ ਖਡੁਰ ਸਾਹਿਬ ਦੇ ਵਰਕਰਾਂ ਵਲੋਂ ਪ੍ਰਾਪਤ ਹੋਈਆਂ ਸਨ ਅਤੇ 13 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਈ ਲਾਮਿਸਾਲ ਪੰਜਾਬ ਬਚਾਓ ਰੈਲੀ ਸਮੇਂ ਵੀ ਸਥਾਨਕ ਲੀਡਰਸਿ਼ਪ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਪਾਰਟੀ ਖ਼ਿਲਾਫ਼ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਸੰਬੰਧੀ ਮਿਲ ਕੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਸੀ। 

ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪਾਰਟੀ ਅਨੁਸ਼ਾਸ਼ਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਅਤੇ ਅੱਜ ਇਸ ਸੰਬੰਧੀ ਪਾਰਟੀ ਦੇ ਸੀਨੀਅਰ ਆਗੁਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਪਾਰਟੀ ਦੀ ਮੁੱਢਲੀ ਮੈਂਬਰਸਿ਼ਪ ਤੋਂ ਖਾਰਜ ਕਰ ਦਿੱਤਾ ਗਿਆ।

ਕਿਸੇ ਸਮੇ ਮਾਝੇ ਦੀ ਅਕਾਲੀ ਸਿਆਸਤ ਦਾ ਧੁਰਾ ਰਿਹਾ ਬ੍ਰਹਮਪੁਰਾ

ਪਾਰਟੀ ਵਿੱਚੋ ਬਰਖਾਸਤ ਕੀਤੇ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਪਿਤਾ ਸਾਬਕਾ ਮੰਤਰੀ ਤੇ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ ਕਾਰਨ ਮਾਝੇ ਵਿੱਚ ਅਕਾਲੀ ਸਿਆਸਤ ਬ੍ਰਹਮਪੁਰਾ ਦੇ ਪ੍ਰੀਵਾਰ ਦੇ ਇਰਦ ਗਿਰਦ ਘੁੰਮਦੀ ਸੀ।ਪਰ ਰਵਿੰਦਰ ਸਿੰਘ ਬ੍ਰਮਹਪੁਰਾ ਦੀ ਬਰਖਾਸਤੀ  ਬ੍ਰਹਮਪੁਰਾ ਪ੍ਰੀਵਾਰ ਲਈ ਕਿਸੇ ਪੁਰਾਣੇ ਬੋਹੜ ਦੀਆਂ ਜੜਾਂ ਪੁੱਟਣ ਵਰਗੀ ਬਣ ਜਾਏਗੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

 

Share this News