





Total views : 5937995







Total views : 5937995ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਐਡਵੋਕੇਟ ਨਿਤੀਸ਼ ਜੈਨ ਨੂੰ ਜ਼ਿਲ੍ਹਾ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦਾ ਐਗਜ਼ੈਕਟਿਵ ਮੈਂਬਰ ਬਣਨ ’ਤੇ ਵਕੀਲ ਭਾਈਚਾਰੇ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਐਡਵੋਕੇਟ ਗੁਰਪ੍ਰੀਤ ਸਿੰਘ ਖੁਰਮਣੀਆਂ, ਨਵਨੀਤ ਸਿੰਘ ਸੰਗੋਤਰਾ, ਜੈਅੰਤ ਨਾਥ ਸ਼ਰਮਾ,ਗੁਰਵਿੰਦਰ ਰੰਧਾਵਾ ਗੈਰੀ, ਜਸਮੀਤ ਸਿੰਘ, ਮਹਿਤਾਬ ਢਿੱਲੋਂ , ਹਰਜਾਪ ਸਿੰਘ, ਸੁਖਮਨ ਗਿੱਲ, ਕਰਨਬੀਰ ਲਹਿਲ, ਸੁਖਪਾਲ ਸਿੰਘ, ਸਿਮਰਨਪ੍ਰੀਤ ਸਿੰਘ ਗੁਰਬੀਰ ਸਿੰਘ ਲੋਪੋਕੇ, ਲਵਪ੍ਰੀਤ ਸਿੰਘ, ਰੋਬਨ ਭੰਗੂ, , ਵੈਭਵ ਕਪੂਰ, ਅਜੈਪਾਲ ਸਿੰਘ,ਕਨਵਰਦੀਪ ਸਿੰਘ, ਅਰਸ਼ਪ੍ਰੀਤ ਸਿੰਘ ਗਿੱਲ, ਨੀਤਨ ਮਹਿਰਾ, ਜੋਬਨਜੀਤ ਸਿੰਘ ਖੁਰਮਣੀਆਂ ਅਤੇ ਦਿਲਾਵਰ ਸਿੰਘ ਸਮੂਹ ਵਕੀਲ ਭਾਈਚਾਰੇ ਵੱਲੋਂ ਵਧਾਈ ਦਿੱਤੀ ਗਈ।

ਇਸ ਮੌਕੇ ਉਨ੍ਹਾਂ ਨੇ ਐਡਵੋਕੇਟ ਨਿਤੀਸ਼ ਜੈਨ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਵਕੀਲ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਨਿਤੀਸ਼ ਜੈਨ ਆਪਣੀ ਮਿਹਨਤ, ਇਮਾਨਦਾਰੀ ਅਤੇ ਤਜ਼ਰਬੇ ਨਾਲ ਵਕੀਲ ਭਾਈਚਾਰੇ ਦੀ ਬਿਹਤਰੀ ਲਈ ਅਹਿਮ ਯੋਗਦਾਨ ਪਾਉਣਗੇ। ਐਡਵੋਕੇਟ ਨਿਤੀਸ਼ ਜੈਨ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ,ਬਾਬਾ ਬਕਾਲਾ ਸਾਹਿਬ ਬਾਰ ਐਸੋਸੀਏਸ਼ਨ ਅਤੇ ਇਨਕਮ ਟੈਕਸ ਬਾਰ ਐਸੋਸੀਏਸ਼ਨ ਅਤੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਾਰ ਐਸੋਸੀਏਸ਼ਨ ਤੇ ਵਕੀਲ ਭਾਈਚਾਰੇ ਦੀ ਬਿਹਤਰੀ ਵਾਸਤੇ ਸਦਾ ਹਾਜ਼ਰ ਰਹਿਣਗੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
