





Total views : 5936211







Total views : 5936211ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ /ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਪੁਲਿਸ ਵਿਭਾਗ ਵਿੱਚ ਤਰੱਕੀਆਂ ਨੂੰ ਲੈ ਕੇ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਵਿਭਾਗੀ ਤਰੱਕੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਪੰਜਾਬ ਪੁਲਿਸ ਦੇ ਕੁੱਲ 70 ਇੰਸਪੈਕਟਰਾਂ ਨੂੰ ਉਪ ਕਪਤਾਨ ਪੁਲਿਸ ਵਜੋਂ ਪਦਉੱਨਤ ਕੀਤਾ ਗਿਆ ਹੈ।
ਗ੍ਰਹਿ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ IAS ਵੱਲੋਂ ਜਾਰੀ ਹੁਕਮਾਂ ਅਨੁਸਾਰ, ਇਹ ਪਦਉੱਨਤੀਆਂ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਪੇਅ ਸਕੇਲ ਲੈਵਲ-18 (₹56,100 – ₹1,77,500) ਤਹਿਤ ਕੀਤੀਆਂ ਗਈਆਂ ਹਨ।
ਕਾਡਰ ਅਨੁਸਾਰ ਤਰੱਕੀਆਂ
ਜ਼ਿਲ੍ਹਾ ਕਾਡਰ: ਜ਼ਿਲ੍ਹਾ ਕਾਡਰ ਵਿੱਚੋਂ ਕੁੱਲ 50 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀ.ਐਸ.ਪੀ ਬਣਾਇਆ ਗਿਆ ਹੈ। ਇਸ ਸੂਚੀ ਵਿੱਚ ਵਿਨੋਦ ਕੁਮਾਰ, ਹਰਬੰਸ ਸਿੰਘ, ਰਾਜੀਵ ਕੁਮਾਰ, ਹਰਪ੍ਰੀਤ ਸਿੰਘ, ਰਾਜਵਿੰਦਰ ਕੌਰ, ਗੁਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਸ਼ਾਮਲ ਹਨ।
ਆਰਮਡ ਕਾਡਰ: ਆਰਮਡ ਕਾਡਰ ਵਿੱਚੋਂ ਕੁੱਲ 20 ਇੰਸਪੈਕਟਰਾਂ ਨੂੰ ਡੀ.ਐਸ.ਪੀ ਵਜੋਂ ਤਰੱਕੀ ਮਿਲੀ ਹੈ, ਜਿਨ੍ਹਾਂ ਵਿੱਚ ਦੇਵਕੀ ਨੰਦਨ, ਸੀਤਾ ਕੁਮਾਰੀ, ਯਾਦਵਿੰਦਰ ਸਿੰਘ, ਰਮਨਦੀਪ ਸਿੰਘ, ਮਨਜੀਤ ਸਿੰਘ ਅਤੇ ਅਸ਼ਵਨੀ ਕੁਮਾਰ ਆਦਿ ਦੇ ਨਾਂ ਸ਼ਾਮਲ ਹਨ।ਨੋਟੀਫਿਕੇਸ਼ਨ ਮੁਤਾਬਕ ਪਦਉੱਨਤ ਹੋਏ ਅਧਿਕਾਰੀਆਂ ਦਾ ਪਰਖ ਕਾਲ (ਪ੍ਰੋਬੇਸ਼ਨ ਪੀਰੀਅਡ) ਇੱਕ ਸਾਲ ਦਾ ਹੋਵੇਗਾ। ਤਰੱਕੀ ਦੇ ਵਿੱਤੀ ਲਾਭ ਨਵੀਂ ਅਸਾਮੀ ਦਾ ਅਹੁਦਾ ਸੰਭਾਲਣ ਦੀ ਮਿਤੀ ਤੋਂ ਹੀ ਲਾਗੂ ਹੋਣਗੇ। ਇਸ ਤੋਂ ਇਲਾਵਾ, ਇਹ ਹੁਕਮ ਅਦਾਲਤੀ ਫੈਸਲਿਆਂ ਅਤੇ ਸੀਨੀਆਰਤਾ ਸੂਚੀ ਦੇ ਅੰਤਿਮ ਨਿਯਮਾਂ ਅਧੀਨ ਰਹਿਣਗੇ।
ਲਿਸਟ ਪੜਨ ਲਈ ਇਸ ਨੂੰ ਕਲਿਕ ਕਰੋ-https://drive.google.com/file/d/1l5z1Vu1cMtN_eTaYSm3Y1mSYA3ibQk4-/view
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
