





Total views : 5936211







Total views : 5936211ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਬੀੜ੍ਹ ਸਾਹਿਬ /ਬਾਰਡਰ ਨਿਊਜ ਸਰਵਿਸ
ਬਾਬਾ ਸੰਤੋਖ ਸਿੰਘ ਜੀ ਬੀੜ ਸਾਹਿਬ ਦੀ ਰਹਿਨੁਮਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੀ ਵਿਦਿਆਰਥਣ ਮਨਪ੍ਰੀਤ ਕੌਰ ਦੀ ਭਿਆਨਕ ਸੜਕ ਹਾਦਸੇ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਸੀ। ਉਸਨੂੰ ਅੰਮ੍ਰਿਤਸਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਹੋਈ ਦਿਨ ਵੀਰਵਾਰ ,10 ਸਤੰਬਰ ,2026 ਨੂੰ ਸਦੀਵੀ ਵਿਛੋੜਾ ਦੇ ਗਈ ।ਮਨਪ੍ਰੀਤ ਕੌਰ ਕਾਲਜ ਵਿੱਚ ਬੀ.ਕਾਮ (ਸਮੈਸਟਰ ਪੰਜਵੇ) ਦੀ ਵਿਦਿਆਰਥਣ ਕਾਲਜ ਦੀ ਟਾਪਰ ਤੇ ਬਹੁਤ ਹੀ ਹੁਸ਼ਿਆਰ ਤੇ ਮਿਹਨਤੀ ਵਿਦਿਆਰਥਣ ਸੀ ।ਉਹ ਆਪਣੇ ਸੁਭਾਅ ਅਤੇ ਪੜ੍ਹਾਈ ਪ੍ਰਤੀ ਲਗਣ ਕਰਕੇ ਆਪਣੇ ਅਧਿਆਪਕਾਂ ਅਤੇ ਸਹਿਪਾਠੀਆਂ ਵਿੱਚ ਖਾਸ ਪਛਾਣ ਰੱਖਦੀ ਸੀ ।
ਉਸਦੀ ਬੇਵਕਤੀ ਮੌਤ ਨੇ ਕਾਲਜ ਪਰਿਵਾਰ ਨੂੰ ਗਹਿਰਾ ਸਦਮਾ ਪਹੁੰਚਾਇਆ ਹੈ । ਪਰਿਵਾਰ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਅਸਹਿਣ ਯੋਗ ਘਾਟਾ ਮਹਿਸੂਸ ਕੀਤਾ ਜਾ ਰਿਹਾ ਹੈ। ਮਨਪ੍ਰੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਕਾਲਜ ਵੱਲੋਂ 11 ਸਤੰਬਰ ,2026, ਦਿਨ ਸ਼ੁਕਰਵਾਰ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਅਰਦਾਸ ਕਰਵਾਈ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ: ਕਰਨਜੀਤ ਸਿੰਘ ਬੇਦੀ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ।
ਮਨਪ੍ਰੀਤ ਕੌਰ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ : ਕਰਨਜੀਤ ਸਿੰਘ ਅਤੇ ਸਮੂਹ ਸਟਾਫ ਮੈਂਬਰਸੁਪਰਡੈਂਟ ਤਜਿੰਦਰਜੀਤ ਸਿੰਘ, ਡਾ : ਅਮਰਬੀਰ ਸਿੰਘ , ਪ੍ਰੋ : ਸੁਰਿੰਦਰ ਸਿੰਘ ,ਪ੍ਰੋ : ਅੰਮ੍ਰਿਤਪਾਲ ਸਿੰਘ , ਪ੍ਰੋ: ਇੰਦਰਜੀਤ ਸਿੰਘ ,ਪ੍ਰੋ: ਸੁਖਪਾਲ ਕੌਰ , ਪ੍ਰੋ : ਹਰਪ੍ਰੀਤ ਕੌਰ , ਪ੍ਰੋ : ਅਕਵਿੰਦਰ ਕੌਰ ,ਪ੍ਰੋ : ਚੰਦਪ੍ਰੀਤ ਕੌਰ , ਪ੍ਰੋ : ਸਿਮਰਨਜੀਤ ਕੌਰ ,ਪ੍ਰੋ : ਰਮਨਦੀਪ ਕੌਰ , ਪ੍ਰੋ : ਪਲਵਿੰਦਰ ਕੌਰ, ਪ੍ਰੋ : ਕਵਲਪ੍ਰੀਤ ਕੌਰਅਤੇ ਸ੍ਰ ਸੁਖਬੀਰ ਸਿੰਘ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-


