





Total views : 5935406







Total views : 5935406ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ
11 ਸਤੰਬਰ ਦੀ ਛੁੱਟੀ ਨੂੰ ਲੈ ਕੇ SBI ਨੇ ਐਡਵਾਈਜ਼ਰੀ ਜਾਰੀ ਕੀਤੀ ਹੈ, ਦਰਅਸਲ, ਇਸ ਦਿਨ ਦੇਸ਼ ਭਰ ਦੇ ਬੈਂਕ ਸੰਗਠਨ ਅਤੇ ਕਰਮਚਾਰੀ ਹੜਤਾਲ ’ਤੇ ਰਹਿਣਗੇ, ਜਿਸ ਕਾਰਨ ਬੈਂਕ ਸ਼ਾਖਾਵਾਂ ਦਾ ਕੰਮ ਪ੍ਰਭਾਵਿਤ ਰਹੇਗਾ। SBI ਨੇ ਦੱਸਿਆ ਹੈ ਕਿ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (United Forum of Bank Unions) ਵੱਲੋਂ 11 ਸਤੰਬਰ ਨੂੰ ਦੇਸ਼ ਪੱਧਰੀ ਹੜਤਾਲ ਕੀਤੀ ਜਾਵੇਗੀ। ਹਾਲਾਂਕਿ ਬੈਂਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਆਨਲਾਈਨ ਬੈਂਕਿੰਗ ਸਹੂਲਤਾਂ ਅਤੇ ਹੋਰ ਡਿਜੀਟਲ ਸਰਵਿਸਿਜ਼ ਦੇ ਨਾਲ-ਨਾਲ ATM ਸੇਵਾ ਵੀ ਚਾਲੂ ਰਹੇਗੀ।11 ਸਤੰਬਰ ਨੂੰ ਦੇਸ਼ ਪੱਧਰੀ ਹੜਤਾਲ ਕਾਰਨ ਬੈਂਕਾਂ ਦਾ ਕੰਮ ਪ੍ਰਭਾਵਿਤ ਰਹੇਗਾ। ਇਸ ਤੋਂ ਬਾਅਦ 12 ਸਤੰਬਰ ਨੂੰ ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ 13 ਸਤੰਬਰ ਨੂੰ ਐਤਵਾਰ ਦੀ ਛੁੱਟੀ ਹੋਵੇਗੀ। ਇਸ ਤਰ੍ਹਾਂ ਬੈਂਕਾਂ ਨਾਲ ਜੁੜੇ ਗਾਹਕਾਂ ਨੂੰ ਲਗਾਤਾਰ ਤਿੰਨ ਦਿਨ ਸ਼ਾਖਾ ਪੱਧਰ ਦੀਆਂ ਸੇਵਾਵਾਂ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
