ਕਿਥੇ ਲਵਾਵਾਂਗੇ ਝੋਨਾ ! ਸ਼ੈਲਰ ਮਾਲਕਾਂ ਨੇ ਡੀ.ਸੀ ਨੂੰ ਮੰਡ ਪੱਤਰ ਸਟੋਰ ਕੀਤੀ ਕਣਕ ਨਾ ਚੁੱਕੇ ਜਾਣ ‘ਤੇ ਪ੍ਰਗਟਾਈ ਚਿੰਤਾ

4938256
Total views : 5934146

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਗੁਰਪ੍ਰੀਤ ਸਿੰਘ ਕੱਦ ਗਿੱਲ

ਜ਼ਿਲ੍ਹਾ ਤਰਨ ਤਾਰਨ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਸ਼ੈਲਰਾਂ ਵਿੱਚ ਪਈ ਸਰਕਾਰੀ ਕਣਕ ਦੀ ਲਿਫਟਿੰਗ ਨਾ ਹੋਣ ’ਤੇ ਚਿੰਤਾ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਤੋਂ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ ਨੇ ਡਿਪਟੀ ਕਮਿਸ਼ਨਰ ਨੂੰ ਸੋਪੇ ਪੱਤਰ ਵਿੱਚ ਕਿਹਾ ਕਿ ਇਸ ਸਾਲ ਸਰਕਾਰੀ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਨੂੰ ਗੋਦਾਮਾਂ ਵਿੱਚ ਜਗ੍ਹਾ ਦੀ ਘਾਟ ਕਾਰਨ ਸ਼ੈਲਰਾਂ ਵਿੱਚ ਸਟੋਰ ਕੀਤਾ ਗਿਆ ਸੀ। ਉਸ ਸਮੇਂ ਸ਼ੈਲਰ ਮਾਲਕਾਂ ਨੂੰ ਕਿਹਾ ਗਿਆ ਸੀ ਕਿ ਸਟੋਰ ਕੀਤੀ ਕਣਕ ਦੀ ਲਿਫਟਿੰਗ ਦੋ ਮਹੀਨਿਆਂ ਅੰਦਰ, 30 ਅਗਸਤ ਤੱਕ, ਕਰਵਾ ਦਿੱਤੀ ਜਾਵੇਗੀ।

ਨਵਾਂ ਝੋਨਾ ਆਉਣ ਤੋਂ ਪਹਿਲਾਂ ਕਣਕ ਚੁਕਵਾਉਣ ਦੀ ਮੰਗ: ਸ਼ੈਲਰਾਂ ’ਚ 32 ਲੱਖ ਬੋਰੀਆਂ ਪਈਆਂ ਹੋਣ ਦਾ ਦਾਅਵਾ

 

ਐਸੋਸੀਏਸ਼ਨ ਨੇ ਕਿਹਾ ਕਿ ਨਿਰਧਾਰਤ ਸਮਾਂ ਬੀਤ ਜਾਣ ਦੇ ਬਾਵਜੂਦ ਸ਼ੈਲਰਾਂ ਵਿੱਚੋਂ ਕਣਕ ਦੀ ਲਿਫਟਿੰਗ ਨਹੀਂ ਹੋ ਸਕੀ। ਇਸ ਕਾਰਨ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਨਵੀਂ ਫ਼ਸਲ ਸਟੋਰ ਕਰਨ ਲਈ ਥਾਂ ਦੀ ਸਮੱਸਿਆ ਪੈਦਾ ਹੋਣ ਦਾ ਖਦਸ਼ਾ ਹੈ। ਪੱਤਰ ਅਨੁਸਾਰ ਤਰਨ ਤਾਰਨ ਜ਼ਿਲ੍ਹੇ ਦੇ ਸ਼ੈਲਰਾਂ ਵਿੱਚ ਲਗਭਗ 32 ਲੱਖ ਬੋਰੀ ਸਰਕਾਰੀ ਕਣਕ ਪਈ ਹੋਈ ਹੈ।
ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸਰਕਾਰੀ ਕਣਕ ਦੀ ਲਿਫਟਿੰਗ ਤੁਰੰਤ ਕਰਵਾਈ ਜਾਵੇ ਤਾਂ ਜੋ ਸ਼ੈਲਰ ਮਾਲਕ ਆਉਣ ਵਾਲੇ ਪੈਡੀ ਸੀਜ਼ਨ ਲਈ ਲੋੜੀਂਦੀ ਜਗ੍ਹਾ ਉਪਲਬਧ ਕਰਵਾ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕਣਕ ਦੀ ਲਿਫਟਿੰਗ ਨਾ ਹੋਈ ਤਾਂ ਨਵੇਂ ਸੀਜ਼ਨ ਵਿੱਚ ਸਟੋਰੇਜ ਦੀ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਨਵੀਨ ਗੁਪਤਾਂ, ਵੈਸਨੋ ਦਾਸ ਅਗਰਵਾਲ, ਕੇਨਵ ਗੁਪਤਾਂ ਰਾਜੀਵ ਗੁਪਤਾਂ, ਰਾਜੇਸ਼ ਖੰਨਾਂ, ਜੈ ਦੀਪ ਸਿੰਘ ਤਨੇਜਾਵੱਲੋਂ ਵੀ ਕਣਕ ਦੀ ਲਿਫਟਿੰਗ ਜਲਦ ਕਰਵਾਉਣ ਦੀ ਮੰਗ ਕੀਤੀ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News