ਭਾਈ ਜਰਨੈਲ ਸਿੰਘ ਸਖੀਰਾ ਨੇ ਭਲਕੇ 15 ਅਕਤੂਬਰ ਦੇ ਬੰਦ ਦੀ ਕੀਤੀ ਹਮਾਇਤ-ਲੋਕਾਂ ਨੂੰ ਕਾਰੋਬਾਰ ਬੰਦ ਰੱਖਣ ਦੀ ਕੀਤੀ ਆਪੀਲ

4952270
Total views : 5953652

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ 

ਬੀਤੇ ਦਿਨੀ ਮਾਨਸਾ ਵਿਖੇ ਮੈਡੀਕਲ ਡਰੱਗ ਤੱਸਕਰ ਦੇ ਵੱਲੋਂ ਗੋਲੀ ਮਾਰ ਕੇ ਕੱਤਲ ਕੀਤੇ ਗਏ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇੰਨਸਾਫ ਦਿਵਾਉਣ ਲਈ ਬਣੀ ਕਮੇਟੀ ਦੇ ਵੱਲੋਂ 15 ਅਕਤੁੂਬਰ ਨੂੰ ਦਿੱਤੇ ਗਏ ਬੰਦ ਦੇ ਸੱਦੇ ਦੀ ਵੱਖ^ਵੱਖ ਇੰਨਸਾਫ ਅਮਨ ਪਸੰਦ ਜੱਥੇਬੰਦੀਆਂ ਦੇ ਵੱਲੋਂ ਹਮਾਇਤ ਤੇ ਸਮੱਰਥਣ ਕੀਤਾ ਗਿਆ। ਇਸੇ ਸਿਲਸਿਲੇ ਤਹਿਤ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਦੇ ਵੱਲੋਂ ਵੀ ਇਸ ਬੰਦ ਦੀ ਫੁੱਲ ਹਮਾਇਤ ਤੇ ਸਮੱਰਥਣ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਹੀ ਵੱਲੋਂ ਚਲਾਏ ਗਏ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਅਸਫਲ ਰਹੀ ਹੈ। ਦੋਸ਼ੀ ਅਸ਼ਵਨੀ ਕੁਮਾਰ ਨੇ ਕਈ ਸ਼ਿਕਾਇਤਾ ਤੇ ਸ਼ੋਸ਼ਲ ਮੀਡੀਆ ਤੇ ਵੀਡੀਓੂ ਕਲਿੱਪ ਜਾਰੀ ਹੋਣ ਦੇ ਬਾਵਜੂਦ ਵੀ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ।  ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਤੇ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ। ਜਿਸ ਦਾ ਖਾਮਿਆਜਾ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦਾ ਠਾਠਾ ਮਾਰਦਾ ਵਿਸ਼ਾਲ ਇਕੱਠ ਝੋਟੇ ਦੀ ਮਿਸਾਲੀ ਕਾਰਜਸ਼ੈਲੀ ਦੀ ਗਵਾਹੀ ਭਰ ਰਿਹਾ ਹੈ। ਸਰਕਾਰ ਨੇ ਵਿਖਾਵੇ ਦੇ ਤੌਰ ਤੇ ਦੋਸ਼ੀ ਅਸ਼ਵਨੀ ਕੁਮਾਰ ਦਾ ਘਰ ਅਤੇ ਦੁਕਾਨ ਢਹਿ ਢੇਰੀ ਕੀਤੀ ਹੈ। ਜਦੋਂ ਕਿ ਉਸ ਦੀ ਬੇਨਾਮੀ ਕਰੋੜਾਂ ਰੁਪਏ ਦੀ ਜ਼ਮੀਨ ਜਾਇਦਾਦ ਦਾ ਸਾਮਰਾਜ ਜਿਉਂ ਦਾ ਤਿਉਂ ਬਰਕਰਾਰ ਹੈ। ਭਾਈ ਸਖੀਰਾ ਨੇ ਹਰੇਕ ਇਨਸਾਫ ਤੇ ਅਮਨ ਪਸੰਦ ਪੰਜਾਬੀ ਨੂੰ 15 ਅਕਤੂਬਰ ਨੂੰ ਆਪਣਾ ਕਾਰੋਬਾਰ ਠੱਪ ਰੱਖ ਕੇ ਬੰਦ ਦਾ ਸਮੱਰਥਣ ਤੇ ਹਮਾਇਤ ਕਰਨ ਦੀ ਅਪੀਲ ਕੀਤੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News