





Total views : 5954362







Total views : 5954362ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਬੀੜ੍ਹ ਸਾਹਿਬ/ਬਾਰਡਰ ਨਿਊਜ ਸਰਵਿਸ
ਸੰਤ ਬਾਬਾ ਖੜਕ ਸਿੰਘ ਜੀ ਤੇ ਸੰਤ ਬਾਬਾ ਦਰਸ਼ਨ ਸਿੰਘ ਜੀ ਦੁਆਰਾ ਸਥਾਪਿਤ ਤੇ ਮੌਜੂਦਾ ਸਰਪ੍ਰਸਤ ਬਾਬਾ ਸੰਤੋਖ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੀ ਬਾਕਸਿੰਗ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਗੁਰੂ ਨਾਨਕ ਦੇਵ ਯੂਨੀਵਸਿਟੀ ਦੇ ਅੰਤਰ ਕਾਲਜ ਮੁੱਕੇਬਾਜ਼ੀ ਮੁਕਾਬਲੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ I ਬਾਬਾ ਬੁੱਢਾ ਕਾਲਜ ਦੀ ਟੀਮ ਨੇ ਇਹ ਪ੍ਰਾਪਤੀ ਕੇਵਲ ਚਾਰ ਖਿਡਾਰੀਆਂ ਨਾਲ ਖੇਡਦਿਆ, ਤਿੰਨ ਸੋਨ ਅਤੇ ਇੱਕ ਕਾਂਸੀ ਤਗਮਾ ਜਿੱਤ ਕੇ ਕੀਤੀ I
ਇਸ ਟੀਮ ਦੇ ਮੁਕੇਬਾਜ਼
ਨਿਰਮਲ ਸਿੰਘ ਨੇ 50 ਕਿਲੋ ਭਾਰ ਵਰਗ ਵਿਚ ਸੋਨ ਤਗਮਾ, ਪ੍ਰਦੀਪ ਸਿੰਘ ਨੇ 60 ਕਿਲੋ ਭਾਰ ਵਰਗ ਵਿਚ ਸੋਨ ਤਗਮਾ, ਤੁਸ਼ਾਰ ਨੇ 70 ਕਿਲੋ ਵਰਗ ਵਿਚ ਸੋਨ ਤਗਮਾ ਅਤੇ ਜੈਲੇਸ਼ ਨੇ 90 ਕਿਲੋ ਵਰਗ ਵਿਚ ਕਾਂਸੀ ਤਗਮਾ ਪ੍ਰਾਪਤ ਕੀਤਾI ਨਿਰਮਲ, ਪ੍ਰਦੀਪ ਅਤੇ ਤੁਸ਼ਾਰ ਦੀ ਚੋਣ ਅੰਤਰਯੂਨੀਵਰਸਿਟੀ ਮੁਕਾਬਲਿਆਂ ਲਈ ਕੀਤੀ ਗਈ I ਇਸ ਸੰਬੰਦੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ.ਕਰਨਜੀਤ ਸਿੰਘ ਨੇ ਦੱਸਿਆ ਕੇ ਯੂਨੀਵਰਸਿਟੀ ਦੇ ਵੱਡੇ ਕਾਲਜਾਂ ਦੇ ਮੁਕਾਬਲੇ ਵਿਚ ਇਹ ਜਿੱਤ ਸ਼ਲਾਘਾਯੋਗ ਹੈ I ਉਹਨਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਖਿਡਾਰੀਆਂ ਦੀ ਮਿਹਨਤ, ਲਗਨ, ਟੀਮ ਇੰਚਾਰਜ ਅੰਮ੍ਰਿਤਪਾਲ ਸਿੰਘ, ਸਮੁੱਚਾ ਸਟਾਫ ਅਤੇ ਪ੍ਰਬੰਧਕੀ ਕਮੇਟੀ ਨੂੰ ਜਾਂਦਾ ਹੈ I ਇਸ ਮੌਕੇ ਕਾਲਜ ਸਕੱਤਰ ਸ੍ਰ ਜਗੀਰ ਸਿੰਘ ਨੇ ਖਿਡਾਰੀਆਂ ਨੂੰ ਇਸ ਜਿੱਤ ਲਈ ਵਧਾਈ ਦਿਤੀ ਅਤੇ ਖਿਡਾਰੀਆਂ ਨੂੰ ਸਲਾਨਾ ਸਮਾਗਮ ਵਿਚ ਸਨਮਾਨਿਤ ਕਰਨ ਲਈ ਕਿਹਾ I ਇਸ ਮੁਕਾਬਲੇ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਪਹਿਲੇ, ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੂਜੇ ਅਤੇ ਲਾਇਆਲਪੁਰ ਖਾਲਸਾ ਕਾਲਜ ਜਲੰਧਰ ਤੀਜੇ ਸਥਾਨ ਤੇ ਰਹੇ I ਇਸ ਮੌਕੇ ਸੁਪਰੀਡੈਂਟ ਸ: ਤਜਿੰਦਰਜੀਤ ਸਿੰਘ , ਡਾ. ਅਮਰਬੀਰ ਸਿੰਘ, ਪ੍ਰੋ: ਸੁਰਿੰਦਰ ਸਿੰਘ , ਪ੍ਰੋ: ਅੰਮ੍ਰਿਤਪਾਲ ਸਿੰਘ, ਸ: ਸੁਖਬੀਰ ਸਿੰਘ, ਪ੍ਰੋ: ਸੁਖਪਾਲ ਕੌਰ , ਪ੍ਰੋ: ਅਕਵਿੰਦਰ ਕੌਰ , ਪ੍ਰੋ: ਹਰਪ੍ਰੀਤ ਕੌਰ ,ਪ੍ਰੋ: ਚੰਦਪ੍ਰੀਤ ਕੌਰ ,ਪ੍ਰੋ ਸਿਮਰਨਜੀਤ ਕੌਰ , ਪ੍ਰੋ: ਪਲਵਿੰਦਰ ਕੌਰ, ਪ੍ਰੋ: ਕਵਲਪ੍ਰੀਤ ਕੌਰ, ਪ੍ਰੋ: ਰਮਨਦੀਪ ਕੌਰ, ਡਾ. ਰਾਜਵਿੰਦਰ ਕੌਰ ਆਦਿ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
