





Total views : 5954381







Total views : 5954381ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ ਵਿਖੇ ਕਰਵਾਏ ਗਏ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ’ਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਬਾਕਸਿੰਗ ਦੇ ਉਕਤ ਮੁਕਾਬਲੇ ’ਚ ਖ਼ਾਲਸਾ ਕਾਲਜ ਨੇ 31 ਅੰਕਾਂ ਨਾਲ ਪਹਿਲਾਂ, ਬੀੜ ਬਾਬਾ ਬੁੱਢਾ ਸਾਹਿਬ ਕਾਲਜ, ਤਰਨ ਤਾਰਨ ਦੀ ਟੀਮ ਨੇ 16 ਅੰਕਾਂ ਨਾਲ ਦੂਜਾ ਅਤੇ ਹਿੰਦੂ ਸਭਾ ਕਾਲਜ, ਅੰਮ੍ਰਿਤਸਰ ਨੇ 14 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਕਾਲਜ ਵਿਦਿਆਰਥੀਆਂ ਦੀ ਇਹ 16ਵੀਂ ਜਿੱਤ ਸੀ।
ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ 16ਵੀਂ ਜਿੱਤ ’ਤੇ ਟੀਮ ਨੂੰ ਦਿੱਤੀ ਵਧਾਈ

ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਜੇਤੂ ਟੀਮ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਕਾਲਜ ਦਾ ਖੇਡਾਂ ਦੇ ਖੇਤਰ ’ਚ ਸ਼ਾਨਦਾਰ ਇਤਿਹਾਸ ਰਿਹਾ ਹੈ।ਉਨ੍ਹਾਂ ਕਿਹਾ ਕਿ ਬਾਕਸਿੰਗ ਚੈਂਪੀਅਨਸ਼ਿਪ ’ਚ 16ਵੀਂ ਜਿੱਤ ਪ੍ਰਾਪਤ ਕਰਨਾ ਕਾਲਜ ਲਈ ਬੇਹੱਦ ਮਾਣ ਵਾਲੀ ਗੱਲ ਹੈ।ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥੀ ਅਵਤਾਰ ਸਿੰਘ ਨੇ 55 ਕਿਲੋ ਵਰਗ ਭਾਰ ’ਚ ਪਹਿਲਾ, ਵਰੁਣ ਸ਼ਰਮਾ ਨੇ 60 ਕਿਲੋ ਭਾਰ ਵਰਗ ’ਚ ਦੂਜਾ ਅਤੇ ਰਾਜਦੀਪ ਸ਼ਰਮਾ ਨੇ 50 ਕਿਲੋ ਭਾਰ ਵਰਗ ’ਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 75 ਕਿਲੋ ਵਰਗ ਭਾਰ ’ਚ ਅਰਸ਼ਪ੍ਰੀਤ ਸਿੰਘ ਅਤੇ 70 ਕਿਲੋ ਵਰਗ ਭਾਰ ’ਚ ਨਵਰੂਪ ਸਿੰਘ ਨੇ ਪਹਿਲਾ, 90 ਕਿਲੋ ਵਰਗ ਭਾਰ ’ਚ ਅਸ਼ਮੀਤ ਸਿੰਘ, 85 ਕਿਲੋ ਵਰਗ ਭਾਰ ’ਚ ਸਵਰੂਪ ਸਿੰਘ, 80 ਕਿਲੋ ਵਰਗ ਭਾਰ ’ਚ ਦੀਪਕ ਕੁਮਾਰ ਨੇ ਦੂਜਾ ਸਥਾਨ ਕੀਤਾ ਹੈ। ਜਦਕਿ 90 ਕਿਲੋ ਵਰਗ ਭਾਰ ਤੋਂ ਵਧੇਰੇ ਮੁਹੱਤਬਪਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਨੋਇੰਡਾ ਵਿਖੇ 31 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਜਾ ਰਹੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ’ਚ ਅਵਤਾਰ ਸਿੰਘ, ਨਵਰੂਪ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਨੂੰ ਚੁਣਿਆ ਗਿਆ ਹੈ।ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੱੁਖੀ ਡਾ. ਦਲਜੀਤ ਸਿੰਘ ਉਨ੍ਹਾਂ ਦੇ ਸਟਾਫ ਮੈਂਬਰ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਭਵਿੱਖ ’ਚ ਵੀ ਖਿਡਾਰੀ ਨਵੇਂ ਇਤਿਹਾਸ ਸਥਾਪਿਤ ਕਰਨਗੇ।ਇਸ ਮੌਕੇ ਬਲਜਿੰਦਰ ਸਿੰਘ (ਕੋਚ) ਤੋਂ ਹੋਰ ਸਟਾਫ ਵੀ ਹਾਜ਼ਰ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-