





Total views : 5933496







Total views : 5933496ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਬਾਰਡਰ ਨਿਊਜ ਸਰਵਿਸ
ਲੁਧਿਆਣਾ ਦੇ ਜਗਰਾਓਂ ਇਲਾਕੇ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਧੀ ਦੀ ਮੌਤ ਹੋਣ ਤੋਂ ਬਾਅਦ ਪਾਲੇ ਦੋਹਤੇ ਨੇ ਆਪਣੀ ਹੀ ਨਾਨੀ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਇਹ ਸਭ ਜਾਇਦਾਦ ਲਈ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਪਰਿਵਾਰ ਨੇ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਜਾਂ ਕੁਦਰਤੀ ਕਾਰਨਾਂ ਕਰਕੇ ਹੋਈ ਸਮਝਦਿਆਂ ਅਗਲੇ ਹੀ ਦਿਨ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਸਾਹਮਣੇ ਆਈ ਸੀਸੀਟੀਵੀ ਫੁਟੇਜ ਨੇ ਇਸ ਮਾਮਲੇ ਦਾ ਪੂਰਾ ਪਾਸਾ ਹੀ ਪਲਟ ਦਿੱਤਾ।
ਸਸਕਾਰ ਤੋਂ ਬਾਅਦ, ਪਰਿਵਾਰ ਨੂੰ ਇਹੀ ਗੱਲ ਸਤਾ ਰਹੀ ਸੀ ਕਿ ਉਨ੍ਹਾਂ ਦੀ ਬਿਲਕੁਲ ਤੰਦਰੁਸਤ ਮਾਂ ਦੀ ਮੌਤ ਇੰਨੀ ਅਚਾਨਕ ਕਿਵੇਂ ਹੋ ਗਈ; ਜਦੋਂ ਉਨ੍ਹਾਂ ਨੇ ਗੁਆਂਢੀ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ, ਤਾਂ ਜੋ ਕੁਝ ਉਨ੍ਹਾਂ ਨੇ ਦੇਖਿਆ, ਉਹ ਦਿਲ ਦਹਿਲਾ ਦੇਣ ਵਾਲਾ ਸੀ।

ਵੀਡੀਓ ਫੁਟੇਜ ਵਿੱਚ, ਮੁਲਜ਼ਮ ਗੁਰਕੀਰਤ ਸਿੰਘ (ਉਰਫ਼ ਗੋਰਾ) 3 ਤਾਰੀਖ਼ ਨੂੰ ਸ਼ਾਮ ਕਰੀਬ 5:30 ਵਜੇ ਆਪਣੀ ਬਜ਼ੁਰਗ ਨਾਨੀ ਮਨਜੀਤ ਕੌਰ ਨਾਲ ਬਹਿਸ ਕਰਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਉਹ ਲੜਾਈ ‘ਤੇ ਉਤਰ ਆਉਂਦਾ ਹੈ। ਉਸ ਨੂੰ ਸਾਫ਼ ਤੌਰ ‘ਤੇ ਆਪਣੀ ਨਾਨੀ ਦਾ ਗਲਾ ਦਬਾਉਂਦੇ ਹੋਏ ਦੇਖਿਆ ਜਾ ਸਕਦਾ ਹੈ।
ਇਸੇ ਫੁਟੇਜ ਨੇ ਇਹ ਸਾਬਤ ਕਰ ਦਿੱਤਾ ਕਿ ਜਿਸ ਮੌਤ ਨੂੰ ਪਰਿਵਾਰ ਵਾਲੇ ਕੁਦਰਤੀ ਮੌਤ ਮੰਨ ਰਹੇ ਸਨ, ਉਹ ਇੱਕ ਕਤਲ ਸੀ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਆਪਣੀ ਨਾਨੀ ਦਾ ਘਰ ਅਤੇ ਹੋਰ ਜਾਇਦਾਦਾਂ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ। ਉਸ ਨੇ ਨਾਨੀ ‘ਤੇ ਅਜਿਹਾ ਕਰਨ ਲਈ ਵਾਰ-ਵਾਰ ਦਬਾਅ ਪਾਇਆ ਸੀ, ਪਰ ਨਾਨੀ ਜਾਇਦਾਦ ਉਸ ਦੇ ਨਾਂ ਕਰਨ ਲਈ ਤਿਆਰ ਨਹੀਂ ਸੀ। ਇਸ ਇਨਕਾਰ ਤੋਂ ਖਿੱਝ ਕੇ, ਦੋਹਤੇ ਨੇ ਉਸੇ ਨਾਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸਨੇ ਉਸ ਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

