





Total views : 5933156







Total views : 5933156ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ
ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਰਕਾਰ ਨਾਲ ਡੀ.ਏ ਸਬੰਧੀ ਚੱਲ ਰਹੇ ਸੰਘਰਸ਼ ਬਾਰੇ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਜੋਗਿੰਦਰ ਸਿੰਘ ਜਨਰਲ ਸਕੱਤਰ ਵੱਲੋਂ ਲੁਧਿਆਣਾ ਵਿਖੇ ਹੋਈ ਮੀਟਿੰਗ ਸਾਂਝਾ ਮੁਲਾਜ਼ਮ ਮੰਚ ਦੇ ਫੈਸਲਿਆ ਬਾਰੇ ਜਾਣਕਾਰੀ ਦਿੱਤੀ ਇਸ ਮੀਟਿੰਗ ਵਿੱਚ ਸ੍ਰੀ ਬੀ.ਐੱਸ. ਸੈਣੀ ਦੇ ਜਨਰਲ ਸਕੱਤਰ, ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਮਨਜ਼ੂਰ ਕਰਨ ਸਬੰਧੀ ਜੋ ਬਹੁਸੰਮਤੀ ਨਾਲ ਕੋਰ ਕਮੇਟੀ ਦੀ ਮੀਟਿੰਗ ਮਿਤੀ 29/7/2026 ਨੂੰ ਲੁਧਿਆਣਾ ਵਿਖੇ ਹੋਇਆ, ਜਿਸ ਬਾਰੇ ਸ੍ਰੀ ਬੀ.ਐੱਸ. ਸੈਣੀ ਵੱਲੋਂ ਘਟੀਆ ਪੱਧਰ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਉਸ ਦੀ ਬੜੇ ਕਰੜੇ ਸ਼ਬਦਾ ਵਿੱਚ ਨਿਖੇਧੀ ਕੀਤੀ ਗਈ ਅਤੇ ਅਸਤੀਫ਼ਾ ਮਨਜ਼ੂਰ ਕਰਨ ਨੂੰ ਸਹੀ ਕਰਾਰ ਦਿੱਤਾ ਗਿਆ।
ਜਿਸ ਬਾਰੇ ਮਤਾ ਪਾਸ ਕੀਤਾ ਗਿਆ। ਇਸ ਮਤੇ ਨੂੰ ਸਾਰੇ ਹਾਜਰ ਪੈਨਸ਼ਨਰਜ ਵੱਲੋਂ ਸਹੀ ਮੰਨਿਆ ਗਿਆ। ਅਸਤੀਫ਼ਾ ਅਜਿਹੇ ਸਮੇਂ ਦਿੱਤਾ ਗਿਆ ਜਦੋਂ ਕਿ ਕੋਰਟ ਕੇਸ ਡੀ.ਏ ਸਬੰਧੀ ਸੁਣਵਾਈ ਅਧੀਨ ਸੀ ਤੇ ਪ੍ਰਧਾਨ/ ਜਨਰਲ ਸਕੱਤਰ ਦੀ ਆਪਸ ਵਿੱਚ ਤਾਲਮੇਲ ਦੀ ਬਹੁਤ ਜਰੂਰਤ ਸੀ।ਜਦੋ ਅਜਿਹੇ ਮੌਕੇ ਤੇ ਕੋਈ ਅਸਤੀਫ਼ਾ ਦੇਵੇ ਤਾਂ ਉਸ ਦੇ ਪ੍ਰਵਾਨ ਕੀਤੇ ਅਸਤੀਫ਼ੇ ਨੂੰ ਸਹੀ ਮੰਨਿਆ ਗਿਆ ਹੈ।ਅਸੀ ਹਮੇਸ਼ਾ ਡਾਕਟਰ ਐਨ. ਕੇ.ਕਲਸੀ ਪ੍ਰਧਾਨ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਦੇ ਹਮਾਇਤੀ ਹਾਂ ਜੋ ਪੈਨਸ਼ਨਰਜ ਦੇ ਸਬੰਧੀ ਕੋਰਟ ਕੇਸ ਅਤੇ ਸਰਕਾਰ ਨਾਲ ਹਮੇਸ਼ਾ ਪੈਨਸ਼ਨਰਜ ਦੇ ਭਲੇ ਲਈ ਕੰਮ ਕਰ ਰਹੇ ਹਨ।
ਅੱਜ ਦੇ ਬੁਲਾਰੇ ਗੁਰਮੇਜ ਸਿੰਘ ਅਟਾਰੀ, ਜਤਿੰਦਰ ਕੁਮਾਰ ਲਖਣਪਾਲ ਸਹਾਇਕ ਸਰਪ੍ਰਸਤ, ਕੁਲਦੀਪ ਸਿੰਘ ਬੋਪਾਰਾਏ ਪ੍ਰਧਾਨ ਫੋਰਡੇ,ਅਤੇ ਜੋਗਿੰਦਰ ਸਿੰਘ, ਬਗੀਚਾ ਸਿੰਘ ਸੀਨੀਅਰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਜਨਰਲ ਸਕੱਤਰ ਅਤੇ ਅਖੀਰ ਤੇ ਦਵਿੰਦਰ ਸਿੰਘ ਪ੍ਰਧਾਨ ਵੱਲੋਂ ਆਏ ਸਾਥੀਆ ਦਾ ਧੰਨਵਾਦ ਕੀਤਾ ਅਤੇ ਸਾਰਿਆ ਨੂੰ ਚਾਹ ਪਾਣੀ ਛਕਣ ਲਈ ਅਪੀਲ ਕਰਦਿਆ 12 ਸਤੰਬਰ ਨੂੰ ਹਰਭਜਨ ਸਿੰਘ ਈਟੀਓ ਮੰਤਰੀ ਦੇ ਘਰ ਅੱਗੇ ਧਰਨੇ-ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜੋ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਕਨਵੀਨਰ ਸਾਹਿਬਾਨ ਦੀ ਅਗਵਾਈ ਵਿੱਚ ਕੀਤਾ ਜਾਣਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-


