





Total views : 5933156







Total views : 5933156ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਬੀੜ੍ਹ ਸਾਹਿਬ /ਬਾਰਡਰ ਨਿਊਜ ਸਰਵਿਸ
ਸੰਤ ਬਾਬਾ ਖੜਕ ਸਿੰਘ ਜੀ ਦੁਆਰਾ ਸਥਾਪਿਤ ਅਤੇ ਬਾਬਾ ਸੰਤੋਖ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੇ ਬਾਬਾ ਬੁੱਢਾ ਜੀ ਕਾਲਜ ਬੀੜ ਸਾਹਿਬ ਵਿਖੇ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਵਿੱਚ ਭਾਰਤ ਦੇ ਪਹਿਲਾਂ ਉਪਰਾਸ਼ਟਰਪਤੀ ਡਾ ਸਰਵਪਲੀ ਰਾਧਾ ਕ੍ਰਿਸ਼ਨਨ ਜੀ ਨੂੰ ਯਾਦ ਕੀਤਾ ਗਿਆ। ਇਸ ਮੌਕੇ ਡਾ. ਅਮਰਬੀਰ ਸਿੰਘ ,ਪ੍ਰੋ. ਸੁਖਪਾਲ ਕੌਰ ਅਤੇ ਪ੍ਰੋ. ਸੁਰਿੰਦਰ ਸਿੰਘ ਨੇ ਨਵੀਨ ਸਿੱਖਿਆ ਪ੍ਰਣਾਲੀ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਉਸਦੇ ਪੈਣ ਵਾਲੇ ਮਾੜੇ ਤੇ ਚੰਗੇ ਨਤੀਜਿਆਂ ਬਾਰੇ ਚਾਨਣਾ ਪਾਇਆ ।
ਵਧੀਆਂ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
ਇਸ ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਕਰਨਜੀਤ ਸਿੰਵਧੀਆਂ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ ਘ ਬੇਦੀ ਨੇ ਅਧਿਆਪਕ ਦਿਵਸ ਤੇ ਮੁਬਾਰਕਬਾਦ ਦਿੱਤੀ ਅਤੇ ਪਿਛਲੇ ਸ਼ਾਨਦਾਰ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨ ਚਿੰਨ ਭੇਟ ਕਿਤੇ ਗਏ ।
ਇਸ ਦੌਰਾਨ ਸੁਪਰਡੈਂਟ ਸ. ਤਜਿੰਦਰਜੀਤ ਸਿੰਘ, ਡਾ.ਅਮਰਬੀਰ ਸਿੰਘ, ਪ੍ਰੋ.ਸੁਰਿੰਦਰ ਸਿੰਘ ,ਪ੍ਰੋ. ਇੰਦਰਜੀਤ ਸਿੰਘ, ਪ੍ਰੋ. ਸੁਖਪਾਲ ਕੌਰ ,ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਅਕਵਿੰਦਰ ਕੌਰ ,ਪ੍ਰੋ.ਚੰਦਪ੍ਰੀਤ ਕੌਰ ,ਪ੍ਰੋ. ਪਲਵਿੰਦਰ ਕੌਰ, ਪ੍ਰੋ. ਸਿਮਰਨਜੀਤ ਕੌਰ, ਪ੍ਰੋ. ਕਵਲਪ੍ਰੀਤ ਕੌਰ ,ਪ੍ਰੋ. ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ


