





Total views : 5915395







Total views : 5915395ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ /ਬਾਰਡਰ ਨਿਊਜ ਸਰਵਿਸ
ਲੁਧਿਆਣਾ ਵਿੱਚ ਰਿਸ਼ਤਿਆਂ ਦੇ ਭਰੋਸੇ ਨੂੰ ਝੰਝੋੜਣ ਵਾਲਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਇੱਕ ਲੜਕੀ ਨੂੰ ਉਸ ਦੇ ਪਿਤਾ ਵੱਲੋਂ ਦਿੱਤੀ ਗਈ ਜਾਇਦਾਦ ਹੜੱਪਣ ਲਈ ਉਸ ਦੇ ਚਾਚਾ ਅਤੇ ਚਾਚੀ ਨੇ ਆਪਣੀ ਫੈਕਟਰੀ ਦੇ ਦੋ ਮੁਲਾਜ਼ਮਾਂ ਨਾਲ ਮਿਲ ਕੇ ਕਥਿਤ ਤੌਰ ‘ਤੇ ਫਰਜ਼ੀ ਟਰਾਂਸਫਰ ਡੀਡ ਅਤੇ ਹੋਰ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਇਸ ਤੋਂ ਬਾਅਦ ਜਾਇਦਾਦ ਆਪਣੇ ਨਾਮ ਕਰਵਾ ਕੇ ਉਸ ਨੂੰ ਟਾਟਾ ਕੈਪੀਟਲ ਫਾਇਨੈਂਸ਼ੀਅਲ ਸਰਵਿਸਿਜ਼ ਲਿਮਿਟੇਡ ਕੋਲ ਗਹਿਣੇ ਰੱਖ ਦਿੱਤਾ ਅਤੇ ਉਥੋਂ ਕਰੀਬ 10 ਕਰੋੜ ਰੁਪਏ ਦਾ ਕਰਜ਼ਾ ਹਾਸਲ ਕਰ ਲਿਆ।
ਸ਼ਿਕਾਇਤ ਦੀ ਪੜਤਾਲ ਦੌਰਾਨ ਦੋਸ਼ਾਂ ਵਿੱਚ ਮੁੱਢਲੇ ਤੌਰ ‘ਤੇ ਤੱਥ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਚਾਰਾਂ ਖ਼ਿਲਾਫ਼ ਧੋਖਾਧੜੀ ਸਮੇਤ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।ਥਾਣਾ ਸਾਹਨੇਵਾਲ ਪੁਲਿਸ ਨੇ ਮੰਡੀ ਗੋਬਿੰਦਗੜ੍ਹ ਵਾਸੀ ਨੈਂਸੀ ਜਿੰਦਲ ਦੀ ਸ਼ਿਕਾਇਤ ‘ਤੇ ਉਸ ਦੇ ਚਾਚਾ ਸੰਜੀਵ ਕੁਮਾਰ, ਚਾਚੀ ਕਵਿਤਾ ਗੁਪਤਾ ਅਤੇ ਸੰਜੀਵ ਕੁਮਾਰ ਦੀ ਫੈਕਟਰੀ ਦੇ ਦੋ ਮੁਲਾਜ਼ਮ ਹੇਮੰਤ ਕੁਮਾਰ ਅਤੇ ਸੰਜੀਵ ਕੌਸ਼ਲ ਖ਼ਿਲਾਫ਼ ਧਾਰਾ 420, 467, 468, 471 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤ ਮੁਤਾਬਕ ਇਸ ਤੋਂ ਬਾਅਦ ਦੋਸ਼ੀਆਂ ਨੇ ਉਹੀ ਜਾਇਦਾਦ ਟਾਟਾ ਕੈਪੀਟਲ ਫਾਇਨੈਂਸ਼ੀਅਲ ਸਰਵਿਸਿਜ਼ ਲਿਮਿਟੇਡ ਕੋਲ ਗਹਿਣੇ ਰੱਖ ਕੇ ਕਰੀਬ 10 ਕਰੋੜ ਰੁਪਏ ਦਾ ਕਰਜ਼ਾ ਹਾਸਲ ਕਰ ਲਿਆ। ਨੈਂਸੀ ਜਿੰਦਲ ਦਾ ਦੋਸ਼ ਹੈ ਕਿ ਇਸ ਸਾਰੀ ਕਾਰਵਾਈ ਰਾਹੀਂ ਉਸ ਦੀ ਜਾਇਦਾਦ ‘ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਉਸ ਨਾਲ ਵੱਡੀ ਧੋਖਾਧੜੀ ਕੀਤੀ ਗਈ।ਪੁਲਿਸ ਅਨੁਸਾਰ ਸ਼ਿਕਾਇਤ ਦੀ ਪੜਤਾਲ ਦੌਰਾਨ ਦੋਸ਼ਾਂ ਦੀ ਪੁਸ਼ਟੀ ਹੋਣ ਉਪਰੰਤ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫਰਜ਼ੀ ਦਸਤਾਵੇਜ਼ਾਂ, ਜਾਇਦਾਦ ਦੇ ਰਿਕਾਰਡ ਅਤੇ ਕਰਜ਼ੇ ਨਾਲ ਸਬੰਧਤ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-