ਮਾ: ਪ੍ਰਦੀਪ ਧਵਨ ਭਿੱਖੀ ਵਿੰਡ ਨੂੰ ਗਹਿਰਾ ਸਦਮਾ ! ਨੌਜਵਾਨ ਪੁੱਤਰ ਉਮੰਗ ਧਵਨ ਦੀ ਕੈਨੇਡਾ ‘ਚ ਮੌਤ

4945968
Total views : 5945680

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਭਿੱਖੀ ਵਿੰਡ/ਬਾਰਡਰ ਨਿਊਜ ਸਰਵਿਸ

ਅਧਿਆਪਕ ਧਵਨ ਜੋੜੀ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਮਾ: ਪ੍ਰਦੀਪ ਧਵਨ ਦੇ ਨੌਜਵਾਨ ਫਰਜੰਦ ਤੇ ਸ੍ਰੀ ਖੁਸ਼ੀ ਰਾਮ ਧਵਨ ਦੇ ਨੌਜਵਾਨ ਪੋਤਰੇ ਉਮੰਗ ਧਵਨ ਦੀ ਕੈਨੇਡਾ ਵਿੱਚ ਇਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਜਿਉ ਹੀ ਪ੍ਰੀਵਾਰ ਨੂੰ ਉਨਾਂ ਦੇ ਛੋਟੇ ਪੁੱਤਰ ਅਭੈ ਧਵਨ ਨੇ ਸੁਣਾਈ ਤਾਂ ਧਵਨ ਪ੍ਰੀਵਾਰ ਦੇ ਦੁੱਖਾਂ ਦਾ ਪਹਾੜ ਡਿੱਗ ਗਿਆ।

ਉਮੰਗ ਦੀ ਬੇਵਕਤੀ ਮੌਤ ‘ਤੇ ਇਲਾਕੇ’ਚ ਸੋਗ ਦੀ ਲਹਿਰ ! ਵੱਖ ਵੱਖ ਰਾਜਸੀ ਆਗੂ ਤੇ ਇਲਾਕੇ ਦੇ ਲੋਕਾਂ ਨੇ ਧਵਨ ਪ੍ਰੀਵਾਰ ਨਾਲ ਕੀਤਾ ਦੁੱਖ ਸਾਝਾਂ

ਧਵਨ ਪ੍ਰੀਵਾਰ ਨੂੰ ਪੁੱਜੇ ਇਸ ਸਦਮੇ ਦੀ ਖਬਰ ਇਲਾਕੇ ਵਿੱਚ ਜੰਗਲ ਦੀ ਅੱਗ ਫੈਲ ਗਈ ਤਾਂ ਵੱਖ ਵੱਖ ਰਾਜਨੀਤਕ ਪਾਰਟੀਆ ਦੇ ਆਗੂਆਂ ਤੋ ਇਲਾਵਾ ਇਲਾਕੇ ਦੇ ਮੋਹਤਬਰਾਂ ਤੇ ਅਧਿਆਪਕ ਵਰਗ ਨੇ ਵੱਡੀ ਗਿਣਤੀ ‘ਚ ਪ੍ਰੀਵਾਰ ਨਾਲ ਦੁੱਖ ਸਾਝਾਂ ਕੀਤਾ। ਕੁਝ ਦਿਨ ਪਹਿਲਾ ਹੀ ਵਾਪਿਸ ਕੈਨੇਡਾ ਪੁੱਜੇ ਉਮੰਗ ਧਵਨ ਦੇ ਵਿਆਹ ਲਈ ਪ੍ਰੀਵਾਰ ਵਲੋ ਤਿਆਰੀਆ ਕੀਤੀਆ ਜਾ ਰਹੀਆ ਸਨ। ਮਾ: ਪ੍ਰਦੀਪ ਧਵਨ ਨੇ ਦੱਸਿਆ ਕਿ ਕੈਨੇਡਾ ਤੋ ਮ੍ਰਿਤਕ ਦੇਹ ਭਿੱਖੀ ਵਿੰਡ ਲਿਆਉਣ ਲਈ ਤਿਆਰੀਆਂ ਕੀਤੀਆ ਜਾ ਰਹੀਆ ਹਨ ਅਤੇ ਉਨਾਂ ਦੇ ਛੋਟੇ ਪੁੱਤਰ ਅਭੈ ਧਵਨ ਵਲੋ ਪ੍ਰੀਵਾਰ ਨਾਲ ਸਪੰਰਕ ਸਮੇ ਸਮੇ ‘ਤੇ ਸਪੰਰਕ ਕੀਤਾ ਜਾ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News