ਵਧਾਇਕ ਡਾ: ਜਸਬੀਰ ਸਿੰਘ ਸੰਧੂ ਨੇ ‘ਸੰਧੂ’ ਕਲੋਨੀ ਦੇ ਵਸਨੀਕਾਂ ਦੀ ਸੁਣੀਆਂ ਮੁਸ਼ਕਿਲਾਂ ਤੇ ਅਫਸਰਸ਼ਾਹੀ ਨੂੰ ਤਾਰੁੰਤ ਹੱਲ ਕਰਨ ਦੇ ਦਿੱਤੇ ਨਿਰਦੇਸ਼

4945956
Total views : 5945667

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਵਿਧਾਨ ਸਭਾ ਹਲਕਾ ਪੱਛਮੀ ਦੇ ਵਧਾਇਕ ਡਾ: ਜਸਬੀਰ ਸਿੰਘ ਸੰਧੂ ਨੇ ਸੰਧੂ ਕਾਲੋਨੀ (ਛੇਹਰਟਾ) ਦੇ ਵਸਨੀਕਾ ਨੂੰ ਦਰਪੇਸ਼ ਮੁਸ਼ਕਿਲਾਂ ਜਾਨਣ ਲਈ ਕਲੋਨੀ ਦਾ ਦੌਰਾ ਕੀਤਾ । ਜਿਥੇ ਸਵਾਮੁਕਤ ਪੁਲਿਸ ਇੰਸਪੈਕਟਰ ਰੇਸ਼ਮ ਸਿੰਘ ਢਿਲੋ ਨੇ ਬਿਜਲੀ ਸਪਲਾਈ, ਸੀਵਰੇਜ ਤੇ ਸੜਕਾਂ ਦੀ ਹਾਲਤ ਸੁਧਾਰਨ ਅਤੇ ਸਫਾਈ ਸੇਵਕਾਂ ਦੀਆ ਅਸਾਮੀਆਂ ਵਧਾਉਣ ਦੀ ਮੰਗ ਰੱਖੀ ।

ਜਿਸ ‘ਤੇ ਗੌਰ ਕਰਦਿਆ ਡਾ: ਸੰਧੂ ਨੇ ਸਬੰਧਿਤ ਅਧਿਕਾਰੀਆ ਨੂੰ ਬੁਲਾਕੇ ਬਿਨਾ ਦੇਰੀ ਕਾਲੋਨੀ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਜਿੰਨਾ ਦਾ ਵਤਨਬੀਰ ਸਿੰਘ ਹੈਪੀ.ਮਨਦੀਪ ਸਿੰਘ ਢਿਲੋ ,ਰਸ਼ਪਾਲ ਸਿੰਘ ਸੋਹਲ, ਰੇਸ਼ਮ ਸਿੰਘ ਢਿਲ਼ੋ, ਮਨਜੀਤ ਸਿੰਘ, ਭਗਵੰਤ ਸਿੰਘ, ਨਰਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਤੇ ਤਜਿੰਦਰ ਸਿੰਘ ਦਾ ਧੰਨਵਾਦ ਕੀਤਾ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News