ਅੰਮ੍ਰਿਤਸਰ ਦੇ ਬਲਾਕ ਸਿੱਖਿਆ ਅਧਿਕਾਰੀ ਸਮੇਤ ਤਿੰਨ ਕਲਰਕਾਂ ਵਿਰੁੱਧ ਕਰੋੜਾਂ ਰੁਪਏ ਦਾ ਘਪਲਾ ਕਰਨ ਦੇ ਮਾਮਲੇ ‘ਚ ਪੁਲਿਸ ਵਲੋ ਐਫ.ਆਈ.ਆਰ ਦਰਜ

4945956
Total views : 5945667

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਅੰਮ੍ਰਿਤਸਰ ‘ਚ ਜਿਲਾ ਸਿੱਖਿਆ ਦਫਤਰ ਅੰਮ੍ਰਿਤਸਰ ਦੇ ਸਰਕਾਰੀ ਮੁਲਾਜਮਾਂ ਦੇ ਮੁਲਾਜਮਾਂ ਦੇ ਜੀ.ਐਪ ਫੰਡ ਤੇ ਲੀਵ ਇਨ ਕੈਸ਼ਮੈਟ ਬਿੱਲਾਂ ਤੇ ਵਿੱਤੀ ਬੇਨਿਯਮੀਆ ਪਾਏ ਜਾਣ ਅਤੇ ਸਰਕਾਰੀ ਰਿਕਾਰਡ ਨਾ; ਛੇੜ ਛਾੜ ਕਰਨ ਸਬੰਧੀ ਜਿਲਾ ਸਿੱਖਿਆ ਅਧਿਕਾਰੀ (ਐਲੀਮੈਟਰ) ਅੰਮ੍ਰਿਤਸਰ ਵਲੋ ਕੀਤੀ ਸ਼ਕਾਇਤ ਤੋ ਬਾਅਦ ਬਲਾਕ ਸਿੱਖਿਆ ਅਫਸਰ ਅੰਮ੍ਰਿਤਸਰ (3) ਯਸ਼ਪਾਲ , ਕਲਰਕ  ਸੁਖਦੇਵ ਸਿੰਘ , ਗੁਰਵਿੰਦਰ ਸਿੰਘ ਤੇ ਸੁਖਦੇਵ ਸਿੰਘ ਜੋ ਵੱਖ ਵੱਖ ਬਲਾਕਾਂ ਵਿੱਚ ਤਾਇਨਾਤ ਸਨ ਉਨਾਂ ਵਿਰੁੱਧ ਥਾਣਾਂ ਸਿਵਲ ਲਾਈਨਜ ਵਿਖੇ ਪੁਲਿਸ ਵਲੋ ਕੇਸ ਦਰਜ ਕਰ ਲਿਆ ਗਿਆ ਹੈ।ਜਿਕਰਯੋਗ ਹੈ ਕਿ ਬੀ.ਪੀ.ਈ.ਓ ਵਜੋ ਤਾਇਨਾਤ ਯਸ਼ਪਾਲ ਦਾ ਮਹਿਕਮੇ ਵਿੱਚ ਕਾਫੀ ਬੋਲਬਾਲਾ ਸੀ ਤੇ ਉਸ ਨੂੰ ਕਈ ਬਲਾਕਾਂ ਦਾ ਵਾਧੂ ਚਾਰਜ ਦਿੱਤਾ ਹੋਇਆ ਸੀ।ਜਿਸ ਉਪਰ ਅਧਿਕਆਪਕਾਂ ਦੀ ਬਦਲੀਆਂ ਕਰਾਉਣ ‘ਚ ਵੀ ਵੱਡਾ ਭ੍ਰਿਸਟਾਚਾਰ ਕਰਨ ਦੇ ਦੋਸ਼ ਹਨ।ਜਿਸ ਦਾ ਸਿੱਖਿਆ ਸਕੱਤਰ ਨੇ ਸਖਤ ਨੋਟਿਸ ਲੈਦਿਆਂ ਤਬਦੀਲ ਹੋਏ ਅਧਿਆਪਕਾਂ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News