





Total views : 5908903







Total views : 5908903ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬਾਰਡਰ ਨਿਊਜ ਸਰਵਿਸ
ਤਰਨ ਤਾਰਨ ਜਿਲੇ ਖਾਸ ਕਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇ ਵੱਡਾ ਝਟਕਾ ਲੱਗਾ ਜਦ ਪਾਰਟੀ ਨਾਲ 1992 ਤੋ ਜੁੜੇ ਤੇ ਤਰਨ ਤਾਰਨ ਹਲਕੇ ਤੋ ਪਾਰਟੀ ਟਿਕਟ ਦੇ ਚਾਹਵਾਨ ਰਹੇ ਇਕਬਾਲ ਸਿੰਘ ਸੰਧੂ ਨੇ ਪਾਰਟੀ ਦੇ ਸਾਰੇ ਅਹੁਦਿਆ ਤੇ ਮੁੱਢਲ਼ੀ ਮੈਬਰਸ਼ਿਪ ਤੋ ਅਸਤੀਫਾ ਦੇ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ।ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਆਪਣੇ ਅਸਤੀਫੇ ਵਿੱਚ ਪਾਰਟੀ ਛੱਡਣ ਦਾ ਭਾਂਵੇ ਉਨਾਂ ਨੇ ਕੋਈ ਕਾਰਨ ਨਹੀ ਦੱਸਿਆ ।
1996 ਤੋਂ 2026 ਤਕ ਪਾਰਟੀ ‘ਚ ਕੰਮ ਕਰਨ ਦਾ ਹਵਾਲਾ ਦੇਣ ਦੇ ਨਾਲ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਹੀ ਜ਼ਿਕਰ ਕੀਤਾ ਹੈ, ਨਾਲ ਹੀ ਪਾਰਟੀ ਪ੍ਰਧਾਨ ਨੂੰ ਅਸਤੀਫ਼ਾ ਸਵਿਕਾਰ ਕਰਨ ਦੀ ਬੇਨਤੀ ਵੀ ਕੀਤੀ ਹੈ।ਸਮਝਿਆ ਜਾ ਰਿਹਾ ਹੈ ਤਰਨ ਤਾਰਨ ਹਲਕੇ ਤੋ ਸ: ਬਾਦਲ ਵਲੋ ਕੰਚਨਪ੍ਰੀਤ ਕੌਰ ਨੂੰ ਇੰਚਾਰਜ ਐਲਾਨੇ ਜਾਣ ਤੋ ਬਾਅਦ ਸੰਧੂ ਸਮੇਤ ਹੋਰ ਟਕਸਾਲੀ ਵਰਕਰਾਂ ਤੇ ਆਗੂਆਂ ਨੂੰ ਨਜਰਅੰਦਾਜ ਕਰਨ ਤੋ ਉਹ ਨਰਾਜ ਚਲੇ ਆ ਰਹੇ ਸਨ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-