





Total views : 5945744







Total views : 5945744ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ / ਬਾਰਡਰ ਨਿਊਜ ਸਰਵਿਸ
ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਡਿਪਟੀ ਇੰਸਪੈਕਟਰ ਜਨਰਲ (ਬਾਰਡਰ ਰੇਂਜ) ਹਰਮਨਬੀਰ ਸਿੰਘ ਗਿੱਲ ਵੱਲੋਂ ਵੀਰਵਾਰ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ ਰਾਜਾਸਾਂਸੀ ਥਾਣੇ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਡੀ.ਆਈ.ਜੀ. ਵੱਲੋਂ ਅਚਨਚੇਤ ਕੀਤੀ ਗਈ ਚੈਕਿੰਗ ਦੌਰਾਨ ਐੱਸ.ਐੱਚ.ਓ. ਦੇ ਡਿਊਟੀ ਤੋਂ ਗ਼ੈਰ-ਹਾਜ਼ਰ ਮਿਲਣ ਮਗਰੋਂ ਅਮਲ ਵਿੱਚ ਲਿਆਂਦੀ ਗਈ।

ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀ.ਆਈ.ਜੀ. ਹਰਮਨਬੀਰ ਸਿੰਘ ਗਿੱਲ ਰਾਜਾਸਾਂਸੀ ਇਲਾਕੇ ਵਿੱਚ ਲਗਾਏ ਗਏ ਪੁਲੀਸ ਨਾਕਿਆਂ ਦੀ ਅਚਨਚੇਤ ਜਾਂਚ (ਸਰਪ੍ਰਾਈਜ਼ ਚੈਕਿੰਗ) ਕਰ ਰਹੇ ਸਨ। ਇਸ ਦੌਰਾਨ ਜਦੋਂ ਉਹ ਨਾਕੇ ’ਤੇ ਪਹੁੰਚੇ ਤਾਂ ਉੱਥੇ ਤਾਇਨਾਤ ਐੱਸ.ਐੱਚ.ਓ. ਗਾਇਬ ਮਿਲੇ। ਜਦੋਂ ਉੱਚ ਅਧਿਕਾਰੀ ਨੇ ਅੱਗੇ ਜਾਂਚ ਕੀਤੀ ਤਾਂ ਐੱਸ.ਐੱਚ.ਓ. ਹਰਜੀਤ ਸਿੰਘ ਥਾਣੇ ਦੇ ਅੰਦਰ ਇੱਕ ਕਮਰੇ ਵਿੱਚ ਆਰਾਮ ਨਾਲ ਸੁੱਤੇ ਹੋਏ ਪਾਏ ਗਏ।

ਇਸ ਅਚਨਚੇਤ ਚੈਕਿੰਗ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਡੀ.ਆਈ.ਜੀ. ਗਿੱਲ ਥਾਣੇ ਦੇ ਅੰਦਰ ਐੱਸ.ਐੱਚ.ਓ. ਦੀ ਕਲਾਸ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਡੀ.ਆਈ.ਜੀ. ਕਮਰੇ ਵਿੱਚ ਪਹੁੰਚੇ ਤਾਂ ਐੱਸ.ਐੱਚ.ਓ. ਬੈੱਡ ‘ਤੇ ਲੇਟਿਆ ਹੋਇਆ ਸੀ।