





Total views : 5946627







Total views : 5946627ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਅੰਮ੍ਰਿਤਸਰ ਸ਼ਹਿਰ ਦੇ ਰਾਮ ਬਾਗ ਚੌਂਕ ਵਿਚ ਇਕ ਮਾਰਕੀਟ ਨੂੰ ਅੱਗ ਲੱਗ ਜਾਣ ਕਾਰਨ ਡੇਢ ਦਰਜਨ ਦੇ ਕਰੀਬ ਦੁਕਾਨਾਂ ਸੜ ਜਾਣ ਦੀ ਸੂਚਨਾ ਮਿਲੀ ਹੈ।ਬਾਂਸਾਂ ਤੇ ਪੌੜੀਆਂ ਬਣਾਉਣ ਦੀਆਂ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਕਰੀਬ 12 ਦੁਕਾਨਾਂ ਇਸ ਦੀ ਚਪੇਟ ਵਿੱਚ ਆ ਗਈਆਂ ਹਨ ਅਤੇ ਇੱਕ ਅਪਾਹਜ ਵਿਅਕਤੀ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਸ਼ਾਮ ਵੇਲੇ ਅਚਨਚੇਤੀ ਬਾਂਸਾਂ ਦੀਆਂ ਦੁਕਾਨਾਂ ਦੇ ਵਿੱਚ ਅੱਗ ਲੱਗ ਗਈ ਅਤੇ ਤੁਰੰਤ ਹੀ ਇਸ ਅੱਗ ਨੇ ਜ਼ੋਰ ਫੜ ਲਿਆ। ਨੇੜੇ ਹੀ ਟਾਇਰਾਂ ਅਤੇ ਸਾਈਕਲਾਂ ਦੀਆਂ ਦੁਕਾਨਾਂ ਸਨ, ਜੋ ਇਸ ਦੀ ਚਪੇਟ ਵਿੱਚ ਆ ਗਈਆਂ।
ਲਗਭਗ ਦਰਜਨ ਪਰ ਦੁਕਾਨਾਂ ਅੱਗ ਦੀ ਚਪੇਟ ਵਿੱਚ ਆਈਆਂ ਅਤੇ ਭਾਰੀ ਨੁਕਸਾਨ ਹੋਇਆ। ਅੱਗ ਲੱਗਣ ਦੀ ਖ਼ਬਰ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਸਨ ਅਤੇ ਅੱਗ ਬੁਝਾਉਣ ਦਾ ਯਤਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕੇਂਦਰੀ ਹਲਕੇ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਵੀ ਆਪਣੇ ਸਮਰਥਕਾਂ ਸਮੇਤ ਪੁੱਜੇ ਸਨ ਅਤੇ ਉਨ੍ਹਾਂ ਨੇ ਅੱਗ ਬੁਝਾਉਣ ਦੀ ਕਾਰਵਾਈ ਨੂੰ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ।ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਦਾ ਸ਼ਿਕਾਰ ਹੋਇਆ ਵਿਅਕਤੀ, ਇੱਥੇ ਇੱਕ ਦੁਕਾਨ ਤੇ ਬਤੌਰ ਵਰਕਰ ਕੰਮ ਕਰਦਾ ਸੀ। ਅਪਾਹਜ ਹੋਣ ਕਾਰਨ ਉਹ ਤੇਜ਼ੀ ਨਾਲ ਅੱਗ ਦੇ ਘੇਰੇ ਤੋਂ ਬਾਹਰ ਨਹੀਂ ਆ ਸਕਿਆ। ਅੱਗ ਨਾਲ ਝੂਲਸ ਜਾਣ ਕਾਰਨ ਨੂੰ ਉਸ ਦੀ ਮੌਤ ਹੋ ਗਈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
