





Total views : 5895645







Total views : 5895645ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਅੱਜ ਇੱਕ ਵੱਡਾ ਹਾਦਸਾ ਵਾਪਰਿਆ। ਉਸਾਰੀ ਅਧੀਨ ਲੰਗਰ ਹਾਲ ਦੀ ਛੱਤ ਤੋਂ ਲੋਹੇ ਦੀਆਂ ਪਲੇਟਾਂ ਟੁੱਟ ਕੇ ਉੱਥੇ ਸੇਵਾ ਕਰ ਰਹੀਆਂ ਔਰਤਾਂ ‘ਤੇ ਡਿੱਗ ਪਈਆਂ। ਹਾਦਸੇ ਵਿਚ ਦੋ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸੱਤ ਔਰਤਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਰਿਪੋਰਟ ਹੈ ਅਤੇ ਉਨ੍ਹਾਂ ਨੂੰ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅੰਮ੍ਰਿਤਸਰ ਦੀ ਪੁਲਿਸ ਸੁਪਰਡੈਂਟ ਅਮਨਦੀਪ ਕੌਰ, ਜੋ ਸਥਿਤੀ ਦਾ ਮੁਆਇਨਾ ਕਰਨ ਲਈ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਪਹੁੰਚੇ ਨੇ ਕਿਹਾ ਕਿ ਜ਼ਖ਼ਮੀ ਹੋਈਆਂ ਸਾਰੀਆਂ ਔਰਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਾਰੇ ਡਾਕਟਰ ਅੰਦਰ ਮੌਜੂਦ ਹਨ। ਉਨ੍ਹਾਂ ਨੇ ਕਿਹਾ, “ਜ਼ਖਮੀ ਔਰਤਾਂ ਨੂੰ ਲੈ ਕੇ ਬਹੁਤ ਸਾਰੇ ਲੋਕ ਹਸਪਤਾਲ ਦੇ ਅੰਦਰ ਗਏ ਸਨ। ਇਸ ਨਾਲ ਇਲਾਜ ਮੁਸ਼ਕਲ ਹੋ ਰਿਹਾ ਸੀ। ਸਾਰਿਆਂ ਨੂੰ ਬਾਹਰ ਜਾਣ ਲਈ ਕਿਹਾ। ਡਾਕਟਰ ਜ਼ਖ਼ਮੀਆਂ ਦਾ ਇਲਾਜ ਕਰ ਰਹੇ ਹਨ।
ਡਿਵੀਜ਼ਨ ਨੰਬਰ 1 ਦੇ ਸਿਵਲ ਡਿਫੈਂਸ ਇੰਚਾਰਜ ਨੇ ਦੱਸਿਆ ਕਿ ਬਾਬਾ ਭੂਰੀ ਵਾਲੇ ਦੇ ਸਥਾਨ ‘ਤੇ ਲੰਗਰ ਹਾਲ ਵਿਖੇ ਲੈਂਟਰ ਪਾਉਣ ਦੀ ਸੇਵਾ ਚੱਲ ਰਹੀ ਸੀ। ਘਟਨਾ ਦੌਰਾਨ ਲੈਂਟਰ ਦੀਆਂ ਪਲੇਟਾਂ ਡਿੱਗ ਪਈਆਂ। ਮਲਬੇ ਹੇਠ ਦੱਬਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ। ਬਾਕੀ ਜ਼ਖ਼ਮੀਆਂ ਸਿਵਲ ਹਸਪਤਾਲ ਲਿਜਾਇਆ ਗਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-