ਮਜੀਠਾ ‘ਚ ਕਥਿਤ ਨਸ਼ਾ ਤਸਕਰਾਂ ਦੀ ਅਣ-ਅਧਿਕਾਰਤ ਦੋ ਮੰਜ਼ਿਲਾ ਇਮਾਰਤ ਤੇ ਚੱਲਿਆ ਸਰਕਾਰੀ ਪੰਜਾ

4920313
Total views : 5906470

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਮਜੀਠਾ/ਸੁਭਾਸ਼ ਭਗਤ

ਖਾਸਾ ਪੱਤੀ ਮਜੀਠਾ ਵਿਖੇ ਨਗਰ ਕੌਂਸਲ ਮਜੀਠਾ ਵੱਲੋਂ ਡਿਊਟੀ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਸਰਕਾਰੀ ਪੰਜੇ (ਬਲਡੋਜਰ) ਨਾਲ ਇੱਕ ਦੋ ਮੰਜ਼ਿਲਾ ਬਿਲਡਿੰਗ ਨੂੰ ਢਾਹਿਆ ਗਿਆ, ਜਿਥੇ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸੁਹੇਲ ਮੀਤ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਐੱਸ.ਐੱਸ.ਪੀ. ਸੁਹੇਲ ਮੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਟੀਮ ਨਗਰ ਕੌਂਸਲ ਮਜੀਠਾ ਅਤੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਇਸ ਡਿਮੋਲੇਸ਼ਨ ਲਈ ਪਹੁੰਚੀ ਸੀ। ਇਸ ਤੋਂ ਪਹਿਲਾਂ ਇਸ ਪ੍ਰਾਪਰਟੀ ਸਬੰਧੀ ਨਗਰ ਕੌਂਸਲ ਵੱਲੋਂ ਨੋਟਿਸ ਵੀ ਜਾਰੀ ਕੀਤੇ ਗਏ ਸਨ ।

 ਨਗਰ  ਕੌਂਸਲ ਤੇ ਪੁਲਿਸ-ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ

ਏ.ਡੀ.ਸੀ. ਦਫ਼ਤਰ ਤੋਂ ਪੁਲਿਸ ਮੁਹੱਈਆ ਕਰਵਾਉਣ ਦੀ ਮੰਗ ਤੋਂ ਬਾਅਦ ਅੱਜ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਐੱਸ.ਐੱਸ.ਪੀ. ਨੇ ਇਸ ਪ੍ਰਾਪਰਟੀ ਦੇ ਮਾਲਕਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਸੁਨੀਲ ਅਤੇ ਕਰਨ ਉਰਫ ਕੱਨੂ ਦੋਵੇ ਪੁੱਤਰ ਸੁੱਚਾ ਸਿੰਘ ਦੋ ਭਰਾ ਰਹਿੰਦੇ ਸਨ। ਸੁਨੀਲ ਉੱਤੇ ਹਰਿਆਣਾ ਵਿਚ ਯੂਏਪੀਏ ਐਕਟ ਤਹਿਤ ਮਾਮਲਾ ਦਰਜ ਹੈ ਅਤੇ ਉਹ ਇਸ ਵੇਲੇ ਹਰਿਆਣਾ ਦੀ ਜੇਲ੍ਹ ਵਿਚ ਬੰਦ ਹੈ। ਇਸ ਦੇ ਨਾਲ ਹੀ ਉਸ ਦੇ ਭਰਾ ਕਰਨ ਉਰਫ ਕੱਨੂ ਉੱਤੇ ਵੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਪੰਜ ਵੱਖ-ਵੱਖ ਮੁਕੱਦਮੇ ਦਰਜ ਹਨ। ਜਿਕਰਯੋਗ ਹੈ ਕਿ ਕਰਨ ਦੀ ਇਸ ਸਮੇਂ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੋਧੀ ਚੱਲ ਰਹੀ ਮੁਹਿੰਮ ਦੀ ਇਹ ਕੜੀ ਵੀ ਹੈ ਅਤੇ ਅਜਿਹੀਆਂ ਕਾਰਵਾਈਆਂ ਨੂੰ ਜਾਰੀ ਰੱਖਿਆ ਜਾਵੇਗਾ। ਇਹ ਮਜੀਠਾ ਵਿਚ ਇਸ ਤਰ੍ਹਾਂ ਦੀ ਪਹਿਲੀ ਡਿਮੋਲਿਸ਼ਨ ਕਾਰਵਾਈ ਹੈ।
ਇਸ ਤੋਂ ਇਲਾਵਾ ਇਸ ਕਾਰਵਾਈ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਸੀ ਅਤੇ ਨਗਰ ਕੌਂਸਲ ਅਧਿਕਾਰੀਆਂ ਨੇ ਵੀ ਇਸ ਤੋਂ ਬਾਅਦ ਇਲਾਕੇ ਵਿਚ ਗੈਰ-ਕਾਨੂੰਨੀ ਉਸਾਰੀਆਂ ਉੱਤੇ ਨਜ਼ਰ ਰੱਖਣ ਦੀ ਗੱਲ ਕੀਤੀ । ਇਸ ਕਾਰਵਾਈ ਨੂੰ ਸਥਾਨਕ ਲੋਕਾਂ ਵੱਲੋਂ ਨਸ਼ਾ ਤਸਕਰੀ ਵਿਰੋਧੀ ਲੜਾਈ ਵਿਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਐਸ ਐਸ ਪੀ ਸੁਹੇਲ ਮੀਤ ਤੋਂ ਇਲਾਵਾ ਡੀ ਐਸ ਪੀ ਇੰਦਰਜੀਤ ਸਿੰਘ, ਡੀਐਸ ਪੀ ਮਜੀਠਾ ਕਮਲਮੀਤ ਸਿੰਘ, ਐਸਐਚ ਓ ਕਰਮਪਾਲ ਸਿੰਘ ਰੰਧਾਵਾ, ਸਬ ਇੰਸਪੈਕਟਰ ਹਰਪ੍ਰੀਤ ਕੌਰ, ਏਐਸਆਈ ਹਰਜਿੰਦਰ ਸਿੰਘ, ਏਐਸਆਈ ਮੇਜਰ ਸਿੰਘ, ਏਐਸਆਈ ਅਵਤਾਰ ਸਿੰਘ, ਰੀਡਰ ਡੀਐਸਪੀ ਰਾਜ ਕੁਮਾਰ, ਡਿਊਟੀ ਮਜਿਸਟਰੇਟ ਗੁਰਪ੍ਰੀਤ ਸਿੰਘ, ਐਸਡੀਓ ਸਥਾਨਕ ਸਰਕਾਰਾਂ ਗਗਨਦੀਪ ਸਿੰਘ, ਸੁਪਰਡੈਂਟ ਨਗਰ ਕੌਂਸਲ ਰਜੇਸ਼ ਕੁਮਾਰ, ਜੇਈ ਬਿਜਲੀ ਬੋਰਡ ਨਵਜੀਤ ਸਿੰਘ ਸਮੇਤ ਬਹੁਤ ਸਾਰੇ ਪੁਲਿਸ ਮੁਲਾਜਮ ਤੇ ਨਗਰ ਕੌਂਸਲ ਮਜੀਠਾ ਦੇ ਕਰਮਚਾਰੀ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News