





Total views : 5906482







Total views : 5906482ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਰਣਜੀਤ ਸਿੰਘ ਰਾਣਾਨੇਸਟਾ
ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਪ੍ਰਮੁੱਖ ਕਸਬੇ ਅੱਡਾ ਝਬਾਲ ਵਿੱਚ ਅੱਜ ਉਸ ਵੇਲੇ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਵਪਾਰਕ ਵਰਗ ਅਤੇ ਕਈ ਨਾਮਵਰ ਪਰਿਵਾਰਾਂ ਨੇ ‘ਆਪ’ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।ਸ਼ਾਮਲ ਹੋਣ ਵਾਲਿਆਂ ਵਿੱਚ ਕੀਮਤੀ ਲਾਲ ਸ਼ਾਹ ਪਰਿਵਾਰ, ਜਸਵਿੰਦਰ ਖੁੱਲਰ (ਜੱਸ ਬੈਕਰੀ), ਵਿੱਕੀ ਟੈਲੀਕਾਮ, ਸੰਦੀਪ ਧਵਨ, ਸਾਹਿਲ ਧਵਨ, ਸੌਰਵ ਧਵਨ, ਸੁਸ਼ਾਂਤ, ਨੀਰਜ, ਗੌਤਮ ਖੁੱਲਰ, ਸੇਠੀ ਕਲਾਥ ਹਾਊਸ, ਰਗੁਬੀਰ ਸਿੰਘ ਸੇਠੀ, ਧਵਨ ਕਲੀਨਿਕ ਸਮੇਤ ਹੋਰ ਅਨੇਕਾਂ ਪਰਿਵਾਰ ਅਤੇ ਦੁਕਾਨਦਾਰ ਸ਼ਾਮਲ ਹਨ।
ਇਸ ਸਿਆਸੀ ਤਬਦੀਲੀ ਦੀ ਜਾਣਕਾਰੀ ਅਕਾਲੀ ਆਗੂ ਹਲਕਾ ਇੰਚਾਰਜ ਕੰਚਨਪ੍ਰੀਤ ਕੋਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ‘ਚ ਵਪਾਰੀਆਂ ਤੇ ਉਨਾਂ ਦੇ ਪ੍ਰੀਵਾਰਾਂ ਦਾ ਅਕਾਲੀ ਦਲ ਵਿੱਚ ਸਵਾਗਤ ਕੀਤਾ ਗਿਆ। ਇਸ ਪੋਸਟ ਤੋਂ ਬਾਅਦ ਇਲਾਕੇ ਦੀ ਸਿਆਸਤ ਵਿੱਚ ਚਰਚਾਵਾਂ ਦਾ ਦੌਰ ਹੋਰ ਤੇਜ਼ ਹੋ ਗਿਆ ਹੈ।
ਹਲਕਾ ਤਰਨ ਤਾਰਨ ਦੀ ਇੰਚਾਰਜ ਕੰਚਨਪ੍ਰੀਤ ਰੰਧਾਵਾ ਤੇ ਸੀਨੀਅਰ ਅਕਾਲੀ ਆਗੂਆਂ ਨੇ ਸਿਰਪਾਓ ਦੇ ਕੇ ਕਰਵਾਈ ਸ਼ਮੂਲੀਅਤ
ਇਸ ਮੌਕੇ ਸ਼ਾਮਲ ਹੋਏ ਪਰਿਵਾਰਾਂ ਅਤੇ ਵਪਾਰੀਆਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ-ਪੱਖੀ ਨੀਤੀਆਂ, ਪੰਜਾਬ ਹਿਤੈਸ਼ੀ ਸੋਚ ਅਤੇ ਇਲਾਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਇਸ ਮੌਕੇ ਹਲਕਾ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੰਚਨਪ੍ਰੀਤ ਕੋਰ ਤੇ ਅਕਾਲੀ ਦਲ ਦੇ ਆਗੂਆਂ ਵੱਲੋਂ ਸਾਰੇ ਨਵੇਂ ਸਾਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਦੇ ਪਾਰਟੀ ਵਿਚ ਸ਼ਾਮਿਲ ਕੀਤਾ ਤੇ ਉਨ੍ਹਾਂ ਕਿਹਾ ਗਿਆ ਕਿ ਇਕੱਠੇ ਮਿਲ ਕੇ ਪੰਜਾਬ ਅਤੇ ਇਲਾਕੇ ਦੀ ਚੜ੍ਹਦੀ ਕਲਾ, ਵਪਾਰ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਜਾਵੇਗਾ।ਇਸ ਮੌਕੇ ਅੱਡਾ ਝਬਾਲ ਤੋਂ ਸੀਨੀਅਰ ਅਕਾਲੀ ਆਗੂ ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ ,ਪੂਰਨ ਸਿੰਘ ਝਬਾਲ, ਸਰਪੰਚ ਦੀ ਸਿੰਘ ਹੀਰਾਪੁਰ, ਸਾਬਕਾ ਸਰਪੰਚ ਮਨਜਿੰਦਰ ਸਿੰਘ ਐਮਾ, ਗੁਰਿੰਦਰ ਸਿੰਘ ਬਾਬਾ ਲੰਗਾਹ, ਬੱਬੂ ਪਲਾਸੌਰ, ਜੱਗਾ ਸਰਪੰਚ, ਵੀਰਪਾਲ ਸਿੰਘ ਗੋਲਣ, ਹੈਪੀ ਛਾਪਾ, ਸਾਬਕਾ ਸਰਪੰਚ ਸ਼ਾਮ ਸਿੰਘ ਕੋਟ, ਆੜਤੀ ਗੁਰਸੇਵਕ ਸਿੰਘ ਕੋਟ, ਰਾਜ ਕੁਮਾਰ ਰਾਜੂ ਆਦਿ ਤੋਂ ਇਲਾਵਾ ਹੋਰ ਅਕਾਲੀ ਦਲ ਵਰਕਰ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

