ਤਰਨ ਤਾਰਨ ਜਿਲੇ’ਚ ਕਾਨੂੰਨ ਅਵਸਥਾ ਹੋਈ ਵੱਸੋ ਬਾਹਰ ! ਭਿੱਖੀ ਵਿੰਡ ਨੇੜੇ ਦਿਨ ਦਿਹਾੜੇ ਮੰਡੀ ਬੋਰਡ ਦੇ ਮੁਲਾਜਮ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

4913034
Total views : 5895183

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਭਿਖੀਵਿੰਡ/ਬੀ.ਐਨ.ਈ ਬਿਊਰੋ

ਪੰਜਾਬ ‘ਚ ਦਿਨ-ਦਿਹਾੜੇ ਕਤਲਾਂ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ ਹਨ। ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿਥੇ ਭਿੱਖੀਵਿੰਡ (ਦੇ ਪਿੰਡ ਸਾਂਡਪੁਰਾ ਵਿਖੇ ਇੱਕ ਨੌਜਵਾਨ ਦਾ ਥਾਰ ਸਵਾਰ ਮੁਲਜ਼ਮਾਂ ਨੇ ਘੇਰ ਕੇ ਗੋਲੀਆਂ ਨਾਲ ਭੁੰਨ ਕੇ ਕਤਲ ਕਰ ਦਿੱਤਾ। ਕਤਲ ਪਿੱਛੇ ਮੁੱਢਲੇ ਤੌਰ ‘ਤੇ ਪੁਰਾਣੀ ਰੰਜਿਸ਼ ਨੂੰ ਕਾਰਨ ਮੰਨਿਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਥਾਰ ਗੱਡੀ ’ਤੇ ਸਵਾਰ ਸਨ। ਮ੍ਰਿਤਕ ਨੌਜਵਾਨ ਦੀ ਪਛਾਣ ਰਸ਼ਪਾਲ ਸਿੰਘ ਸ਼ਾਲੀ ਵਾਸੀ ਚੇਲਾ ਕਲੌਨੀ ਭਿੱਖੀਵਿੰਡ ਵਜੋਂ ਹੋਈ ਹੈ, ਜੋ ਮੰਡੀਬੋਰਡ ( ਵਿਖੇ ਕੰਟਰੈਕਟ ’ਤੇ ਨੌਕਰੀ ਕਰਦਾ ਸੀ ਤੇ ਇਸ ਵੇਲੇ ਐੱਸਡੀਓ ਨਾਲ ਤਾਇਨਾਤ ਸੀ।

ਗੋਲੀਆਂ ਦੀ ਤੜ-ਤੜਾਹਟ ਨਾਲ ਗੂੰਜਿਆ ਪਿੰਡ ਸਾਂਡਪੁਰਾ, ਥਾਰ ਸਵਾਰ ਹਮਲਾਵਰਾਂ ਨੇ ਮੰਡੀ ਬੋਰਡ ਦੇ ਮੁਲਾਜ਼ਮ ਨੂੰ ਗੋਲ਼ੀਆਂ ਨਾਲ ਭੁੰਨਿਆ

ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਤੇ ਸੀਨੀਅਰ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ। ਇਹ ਘਟਨਾ ਸ਼ੁਕਰਵਾਰ ਕਰੀਬ ਸਾਢੇ 4 ਵਜੇ ਦੀ ਦੱਸੀ ਜਾ ਰਹੀ ਹੈ। ਦੋ ਗੋਲੀਆਂ ਲੱਗਣ ਤੋਂ ਬਾਅਦ ਨੌਜਵਾਨ ਕਾਰ ‘ਚੋਂ ਬਾਹਰ ਨਿਕਲਿਆ ਤੇ ਫਿਰ ਉੱਥੇ ਹੀ ਦਮ ਤੋੜ ਦਿੱਤਾ।

ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਕਬਜ਼ੇ ‘ਚ ਲਈ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਜਾਂਚੀ ਜਾ ਰਹੀ ਹੈ। ਸਵਿਫਟ ਡਿਜ਼ਾਇਰ ਕਾਰ ‘ਚ ਮ੍ਰਿਤਕ ਨੌਜਵਾਨ ਦੇ ਨਾਲ ਕੋਈ ਹੋਰ ਸਵਾਰ ਸੀ ਜਾਂ ਨਹੀਂ, ਇਸ ਬਾਰੇ ਅਜੇ ਜਾਂਚ ਜਾਰੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News