ਚੰਗੀਆਂ ਸੇਵਾਵਾਂ ਬਦਲੇ ਤਰਨਤਾਰਨ ਜ਼ਿਲ੍ਹੇ ’ਚ ਤਾਇਨਾਤ ਹੌਲਦਾਰ ਜਗਦੀਪ ਸਿੰਘ ਡੀਜੀਪੀ ਡਿਸਕ ਅਤੇ ਸਨਮਾਨ ਰਾਸ਼ੀ ਨਾਲ ਸਨਮਾਨਿਤ

4946778
Total views : 5946751

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਬੀ.ਐਨ.ਈ ਬਿਊਰੋ 

ਪੰਜਾਬ ਪੁਲਿਸ ਦੇ  ਨੂੰ ਵਿਭਾਗ ’ਚ ਨਿਭਾਈਆਂ ਚੰਗੀਆਂ ਸੇਵਾਵਾਂ ਬਦਲੇ ਡੀਜੀਪੀ ਡਿਸਕ ਅਤੇ 15 ਹਜ਼ਾਰ ਦੀ ਸਨਮਾਨ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਜਗਦੀਪ ਸਿੰਘ ਨੂੰ ਡੀਜੀਪੀ ਡਿਸਕ ਲਗਾਉਂਦਿਆਂ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਉਕਤ ਜਵਾਨ ਨੂੰ ਵਧਾਈ ਦਿੱਤੀ ਤੇ ਪਹਿਲਾਂ ਦੀ ਤਰ੍ਹਾਂ ਹੀ ਸਖ਼ਤ ਮਿਹਨਤ ਨਾਲ ਵਿਭਾਗ ’ਚ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਪ੍ਰੇਰਿਤ ਕੀਤਾ।

ਤਰਨਤਾਰਨ ਪੁਲਿਸ ਦੇ ਜਵਾਨ ਜਗਦੀਪ ਸਿੰਘ ਡੀਜੀਪੀ ਡਿਸਕ ਨਾਲ ਸਨਮਾਨਿਤ

ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ’ਚ ਕਈ ਜਟਿਲ ਕੇਸਾਂ ਨੂੰ ਤਕਨੀਕੀ ਸਰੋਤਾਂ ਨਾਲ ਹੱਲ ਕਰਨ ਦੇ ਨਾਲ-ਨਾਲ 300 ਦੇ ਕਰੀਬ ਗੁਆਚੇ ਮੋਬਾਈਲ ਫੋਨ ਲੱਭ ਕੇ ਵਾਰਸਾਂ ਤਕ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਉਣ ਬਦਲੇ ਸੀਨੀਅਰ ਕਾਂਸਟੇਬਲ ਜਗਦੀਪ ਸਿੰਘ ਨੂੰ ਵਿਭਾਗ ਨੇ ਇਹ ਸਨਮਾਨ ਭੇਟ ਕੀਤਾ ਹੈ। ਜਗਦੀਪ ਸਿੰਘ ਨੇ ਐੱਸਐੱਸਪੀ ਸੁਰੇਂਦਰ ਲਾਂਬਾ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਡਿਊਟੀ ਨੂੰ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਹੋਰ ਵੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਐੱਸਪੀ ਹੈੱਡ ਕੁਆਰਟਰ ਸੁਖਨਿੰਦਰ ਸਿੰਘ ਅਤੇ ਡੀਐੱਸਪੀ ਸ਼ਿਵਦਰਸ਼ਨ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News