





Total views : 5915266







Total views : 5915266ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਫਰੀਦਕੋਟ ਵਿੱਚ, ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਨੇ ਜੈਤੋ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਏਐਸਆਈ ਹਰਪਾਲ ਸਿੰਘ ਨੂੰ ₹73,500 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਇਹ ਕਾਰਵਾਈ ਟਿੱਬੀ ਸਾਹਿਬ ਰੋਡ, ਜੈਤੋ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਸੀ।ਸ਼ਿਕਾਇਤਕਰਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਲਖਵੀਰ ਸਿੰਘ (ਉਰਫ਼ ਲੱਕੀ) ਅਤੇ ਉਸਦੀ ਸੱਸ, ਜਸਵੀਰ ਕੌਰ ਨੂੰ ਕੁਝ ਦਿਨ ਪਹਿਲਾਂ ਜੈਤੋ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਜ਼ਬਤ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਵਿਰੁੱਧ ਜੈਤੋ ਪੁਲਿਸ ਸਟੇਸ਼ਨ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
ਦੋ ਲੱਖ ਰੁਪਏ ਮੰਗੀ ਸੀ ਰਿਸ਼ਵਤ ਪਰ 80000 ਰੁਪਏ ‘ਚ ਤੈਅ ਹੋਇਆ ਸੀ ਸੌਦਾ -ਪਹਿਲੀ ਕਿਸ਼ਤ ਵਜੋ ਵਸੂਲ ਕਰ ਚੁੱਕਾ ਸੀ 40,000 ਰੁਪਏ

ਦੋਸ਼ ਹੈ ਕਿ ਜਾਂਚ ਅਧਿਕਾਰੀ, ਏਐਸਆਈ ਹਰਪਾਲ ਸਿੰਘ ਨੇ ਗੁਰਪ੍ਰੀਤ ਕੌਰ ਨੂੰ ਉਸੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ ਉਸ ਤੋਂ ਦੋ ਲੱਖ ਰੁਪਏ ਮੰਗੀ ਸੀ ਰਿਸ਼ਵਤ ਪਰ 80000 ਰੁਪਏ ‘ਚ ਤੈਅ ਹੋਇਆ ਸੀ ਸੌਦਾ ਪਹਿਲੀ ਕਿਸ਼ਤ ਵਜੋ ਉਸ ਨੇ ਗੁਰਪ੍ਰੀਤ ਕੌਰ ਕੋਲੋ 40,000 ਰੁਪਏ ਵਸੂਲ ਲਏ ਜਦਕਿ ਬਾਕੀ 37500/ਰੁਪਏ ਦੇਣ ਦੀ ਉਸ ਦੀ ਗੱਲਬਾਤ ਰਿਕਾਰਡ ਕਰਕੇ ਗੁਰਪ੍ਰੀਤ ਕੌਰ ਨੇ ਵਿਜੀਲੈਸ ਬਿਊਰੋ ਦੇ ਦਫਤਰ ਸਪੰਰਕ ਕੀਤਾ ਤਾਂ ਬੀਤੀ ਰਾਤ ਦੇਰ ਸ਼ਾਮ ਇੰਸ: ਸੰਦੀਪ ਸਿੰਘ ਦੀ ਅਗਵਾਈ ‘ਚ ਵਿਜੀਲੈਸ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜਰੀ ‘ਚ ਏਐਸਆਈ ਹਰਪਾਲ ਸਿੰਘ ਨੂੰ ਥਾਂਣੇ ਤੋ ਬਾਹਰ ਗੁਰਪ੍ਰੀਤ ਕੌਰ ਤੋ ਦੂਜੀ ਕਿਸ਼ਤ ਵਜੋ 33.500 ਰੁਪਏ ਲੈਦਿਆ ਕਾਬੂ ਕਰ ਲਿਆ ।ਜਿਸ ਵਿਰੁੱਧ ਥਾਣਾਂ ਵਿਜੀਲੈਸ਼ ਬਿਊਰੋ ਰੇਜ ਫਿਰੋਜਪੁਰ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਜਿਕਰਯੋਗ ਵਿਜੀਲੈਸ ਵਲੋ ਫੜਿਆ ਗਿਆ ਰਿਸ਼ਵਤਖੋਰ ਏਐਸਆਈ 2019 ਵਿੱਚ ਵੀ 5000/- ਰੁਪਏ ਲੈਦਿਆ ਫੜਿਆ ਗਿਆ ਸੀ ਜਦੋ ਬਤੌਰ ਮੁਣਸ਼ੀ ਸੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-