





Total views : 5895648







Total views : 5895648ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਬੀੜ੍ਹ ਸਾਹਿਬ/ਬੀ.ਐਨ.ਈ ਬਿਊਰੋ
ਸੇਵਾ ਦੇ ਪੁੰਜ ਸੰਤ ਬਾਬਾ ਖੜਕ ਸਿੰਘ ਜੀ ਵੱਲੋਂ ਸਥਾਪਤ ਅਤੇ ਬਾਬਾ ਸੰਤੋਖ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬਾ ਬੁੱਢਾ ਕਾਲਜ ਦੇ ਬੀ.ਏ ਸਮੈਸਟਰ ਪਹਿਲਾ ਅਤੇ ਬੀ.ਕੌਮ ਤੀਸਰੇ ਦਾ ਨਤੀਜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨਿਆ ਗਿਆ । ਇਸ ਵਿੱਚ ਬੀ.ਏ ਸਮੈਸਟਰ ਪਹਿਲਾ ਦੀ ਪਾਸ ਪ੍ਰਤੀਸ਼ਤ 98% ਅਤੇ ਬੀ.ਕੌਮ ਸਮੈਸਟਰ ਤੀਜੇ ਦੀ ਪਾਸ ਪ੍ਰਤੀਸ਼ਤ 100% ਰਹੀ ।ਇਹਨਾਂ ਵਿੱਚ ਬੀ.ਏ ਸਮੈਸਟਰ ਪਹਿਲੇ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ 70.5 % ਨਾਲ ਪਹਿਲਾ, ਜੋਬਨਪ੍ਰੀਤ ਸਿੰਘ ਨੇ 69.6% ਨਾਲ ਦੂਸਰਾ ਅਤੇ ਵਿਦਿਆਰਥਣ ਮਨਪ੍ਰੀਤ ਕੌਰ ਨੇ 69.5 % ਨਾਲ ਤੀਸਰਾ ਸਥਾਨ ਹਾਸਲ ਕੀਤਾ।
ਕਾਲਜ ਪ੍ਰਿੰਸੀਪਲ ਡਾਕਟਰ ਬੇਦੀ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਦਿੱਤੀ ਮੁਬਾਰਕਬਾਦ – ਕਰਵਾਇਆ ਮੂੰਹ ਮਿੱਠਾ
ਇਸ ਦੇ ਨਾਲ ਬੀ. ਕਾਮ ਸਮੈਸਟਰ ਤੀਸਰੇ ਦੀ ਵਿਦਿਆਰਥਣ ਵੀਰਪਾਲ ਕੌਰ ਨੇ 78% ਨਾਲ ਪਹਿਲਾ, ਮਨਪ੍ਰੀਤ ਕੌਰ 74% ਨਾਲ ਦੂਸਰਾ, ਪਰਵੀਨ ਕੌਰ ਅਤੇ ਅਰਸ਼ਦੀਪ ਸਿੰਘ 68% ਨਾਲ ਤੀਸਰਾ ਸਥਾਨ ਹਾਂਸਲ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾਕਟਰ ਕਰਨਜੀਤ ਸਿੰਘ ਬੇਦੀ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪਹਿਲਾ ਸਥਾਨ ਹਾਸਲ ਕਰਨ ਵਾਲਿਆਂ ਦਾ ਮੂੰਹ ਮਿੱਠਾ ਕਰਵਾਇਆ । ਡਾ. ਬੇਦੀ ਨੇ ਇਲਾਕਾ ਨਿਵਾਸੀਆਂ ਨੂੰ ਦੱਸਦੀਆਂ ਕਿਹਾ ਕਿ ਕਾਲਜ ਵਿੱਚ ਬੀ.ਏ, ਬੀ.ਕਾਮ, ਬੀ.ਐਸ.ਸੀ (ਗਣਿਤ ਅਤੇ ਕਿਊਟੀ ਦੇ ਨਾਲ), ਬੀ.ਐਸ.ਸੀ (ਕੰਪਿਊਟਰ ਸਾਇੰਸ), ਬੀ.ਸੀ.ਏ, ਬੀ.ਐਸ.ਸੀ(ਆਈ ਟੀ), ਪੀ.ਜੀ. ਡੀ.ਸੀ ਦੇ ਕੋਰਸਾਂ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਸਰਸਿਟੀ ਨਤੀਜੀਆ ਵਿਚ ਕਾਲਜ ਦੀ ਪਾਸ ਪ੍ਰਤੀਸ਼ਤ 100% ਰਹੀ, ਜਿਸ ਵਿਚ ਵਿਦਿਆਰਥੀਆਂ ਨੇ ਵੱਖ ਵੱਖ ਕੋਰਸਾਂ ਵਿੱਚੋਂ 80 % ਨੰਬਰ ਲੈ ਕਿ ਕਾਲਜ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ।
ਬਾਬਾ ਬੁੱਢਾ ਕਾਲਜ ਵਿਖੇ ਵਿਦਿਆਰਥੀਆਂ ਨੂੰ ਬੇਹਤਰੀਨ ਸਹੂਲਤਾਂ, ਤਜੁਰਬੇਕਾਰ ਅਤੇ ਯੋਗ ਅਧਿਆਪਕ, ਖੁੱਲਾ ਕੈਂਪਸ ਅਤੇ ਖੇਡ ਮੈਦਾਨ, ਵਧੀਆ ਹਾਈਟੈਕ ਲਾਇਬ੍ਰੇਰੀ, ਸੈਮੀਨਾਰ ਰੂਮ, ਐਸ. ਸੀ. ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ । ਬਾਬਾ ਬੁੱਢਾ ਕਾਲਜ ਵਿਖੇ ਸਸਤੀ ਅਤੇ ਮਿਆਰੀ ਸਿੱਖਿਆ ਕਾਰਨ ਅੰਮ੍ਰਿਤਸਰ, ਤਰਨ ਤਾਰਨ ਅਤੇ ਹੋਰਨਾਂ ਖੇਤਰਾਂ ਤੋਂ ਵਿਦਿਆਰਥੀ ਵਿਦਿਆ ਹਾਸਲ ਕਰਨ ਆਉਂਦੇ ਹਨ I ਕਾਲਜ ਵਿਖੇ ਮਹੱਤਵਪੂਰਨ ਕੋਰਸਾਂ ਦੀਆਂ ਸੀਟਾਂ ਸੀਮਤ ਹੁੰਦੀਆ ਹਨ, ਇਸ ਲਈ ਇਲਾਕਾ ਨਿਵਾਸੀ ਨੂੰ ਅਪੀਲ ਹੈ ਕਿ ਉਹ ਬਾਬਾ ਬਾਈਧਾ ਕਾਲਜ ਵਿਖੇ ਜਲਦੀ ਦਾਖਲਾ ਲੈ ਕੇ ਆਪਣੇ ਇਲਾਕੇ ਦੇ ਕਾਲਜ ਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਇਸ ਮੌਕੇ ਡਾ. ਅਮਰਬੀਰ ਸਿੰਘ, ਪ੍ਰੋ. ਸੁਰਿੰਦਰ ਸਿੰਘ, ਪ੍ਰੋ ਸੁਖਪਾਲ ਕੌਰ, ਪ੍ਰੋ.ਹਰਪੀ੍ਤ ਕੌਰ, ਪ੍ਰੋ. ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-