ਰਵਿੰਦਰ ਬ੍ਰਹਮਪੁਰਾ ਦੀ ਥਾਂ ਸ਼੍ਰੌਮਣੀ ਅਕਾਲੀ ਦਲ ਨੇ ਬੀਬੀ ਰਮਨਦੀਪ ਕੌਰ ਨੂੰ ਐਲਾਨਿਆ ਹਲਕਾ ਖਡੂਰ ਸਾਹਿਬ ਦਾ ਇੰਚਾਰਜ ! ਦੋ ਹੋਰ ਨਾਵਾਂ ਦਾ ਕੀਤਾ ਐਲਾਨ

4913359
Total views : 5895711

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬਾਰਡਰ ਨਿਊਜ ਸਰਵਿਸ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣ ਦੇ ਉਦੇਸ਼ ਨਾਲ ਤਿੰਨ ਅਹਿਮ ਵਿਧਾਨ ਸਭਾ ਹਲਕਿਆਂ ਲਈ ਨਵੇਂ  ਇੰਚਾਰਜ ਨਿਯੁਕਤ ਕੀਤੇ ਹਨ।

ਇਸ ਫੈਸਲੇ ਤਹਿਤ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਲਈ ਬੀਬੀ ਰਮਨਦੀਪ ਕੌਰ ਨੂੰ ਪਾਰਟੀ ਦਾ ਹਲਕਾ ਇੰਚਾਰਜ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਅਮਰਗੜ੍ਹ ਹਲਕੇ ਲਈ ਜਸਬੀਰ ਸਿੰਘ ‘ਜੱਸੀ ਮਾਨਵੀ’ ਅਤੇ ਬਲਾਚੌਰ ਵਿਧਾਨ ਸਭਾ ਹਲਕੇ ਲਈ ਸੰਦੀਪ ਚੌਧਰੀ ‘ਹਨੀ ਟੌਂਸਾ’ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।

ਰਮਨਦੀਪ ਕੌਰ ਜਿਲਾ ਤਰਨ ਤਾਰਨ ਦੀ ਹੋਵੇਗੀ ਦੂਜੀ ਹਲਕਾ ਇੰਚਾਰਜ-

ਜਿਲਾ ਤਰਨ ਤਾਰਨ ਦੇ ਹਲਕਾ ਤਰਨ ਤਾਰਨ ਤੋ ਪਹਿਲਾਂ ਹੀ ਸ਼ੌ੍ਮਣੀ ਅਕਾਲੀ ਦਲ ਵਲੋ ਬੀਬੀ ਕੰਚਨਪ੍ਰੀਤ ਕੌਰ ਨੂੰ ਇੰਚਾਰਜ ਐਲਾਨਿਆ ਜਾ ਚੁੱਕਾ ਹੈ ਤੇ ਹੁਣ ਬੀਬੀ ਰਮਨਦੀਪ ਕੌਰ ਨੂੰ ਦੂਜੀ ਮਹਿਲਾ ਇੰਚਾਰਜ ਐਲਾਨਿਆ ਗਿਆ ਹੈ, ਰਮਨਦੀਪ ਕੌਰ ਦੇ ਨਾਮ ਦਾ ਐਲਾਨ ਕਰਦਿਆ ਆਪਣੇ ਐਕਸ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਆਉਣ ਵਾਲੀਆਂ ਚੋਣਾਂ ਤੇ ਪਾਰਟੀ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਅਹਿਮ ਨਿਯੁਕਤੀ ਕੀਤੀ ਹੈ। ਪਾਰਟੀ ਹਾਈਕਮਾਂਡ ਵੱਲੋਂ ਬੀਬੀ ਰਮਨਦੀਪ ਕੌਰ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ ਨਵਾਂ ਹਲਕਾ ਇੰਚਾਰਜ ਥਾਪਿਆ ਗਿਆ ਹੈ। ਇਹ ਜਾਣਕਾਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਦਲ ਨੇ ਆਪਣੇ ਐਕਸ ਅਕਾਊਂਟ ‘ਤੇ ਸਾਂਝੀ ਕੀਤੀ ਹੈ।

ਇਸ ਨਿਯੁਕਤੀ ਦਾ ਮੁੱਖ ਉਦੇਸ਼ ਖਡੂਰ ਸਾਹਿਬ ਹਲਕੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨਾ ਅਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਭਰਨਾ ਹੈ। ਪਾਰਟੀ ਲੀਡਰਸ਼ਿਪ ਨੇ ਬੀਬੀ ਰਮਨਦੀਪ ਕੌਰ ਦੀ ਪਾਰਟੀ ਪ੍ਰਤੀ ਵਚਨਬੱਧਤਾ ਅਤੇ ਮਿਹਨਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ।

ਜਿਕਰਯੋਗ ਹੈ ਕਿ ਐਲਾਨੀਆਂ ਗਈਆਂ ਦੋਵੇ ਹਲਕਾ ਇੰਚਾਰਜ ਨੌਜਵਾਨ ਤੇ ਤੇਜਤਰਾਰ ਹੋਣ ਦੇ ਨਾਲ ਸਿਆਸੀ ਸੂਝਬੂਝ ਰਖਦੀਆਂ ਹਨ।ਰਮਨਦੀਪ ਕੌਰ ਪਿਛਲੇ ਦਿਨੀ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੌਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਅਵਤਾਰ ਸਿੰਘ ਬਿੱਲਾ ਸ਼ੇਰੋਂ  ਦੀ ਧਰਮਪਤਨੀ ਹਨ । ਸ਼ਮੂਲੀਅਤ ਸਮੇ ਕੀਤੇ ਇਕੱਠ ‘ਚ ਬੀਬੀ ਰਮਨਦੀਪ ਕੌਰ ਵਲੋ ਨਿਭਾਈ ਭੂਮਿਕਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋ ਕੰਨ ‘ਚ ਕਹੀ ਗੱਲ ਤੋ ਸਾਫ ਜਾਹਰ ਸੀ ਕਿ ਖਡੂਰ ਸਾਹਿਬ ਹਲਕੇ ਦੀ ਜੁਮੇਵਾਰੀ ਇਸ ਪ੍ਰੀਵਾਰ ਦੇ ਸਿਰ ਪਾਈ ਜਾਏਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News