





Total views : 5946986







Total views : 5946986ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਫਰੀਦਕੋਟ/ਬੀ.ਐਨ.ਈ ਬਿਊਰੋ
ਫਰੀਦਕੋਟ ਦੇ ਡੋਗਰ ਬਸਤੀ ਇਲਾਕੇ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਲੇਡੀ ਏਐਸਆਈ ਵੱਲੋਂ ਆਪਣੀ 5 ਸਾਲਾਂ ਦੀ ਪੋਤਰੀ ਨਾਲ ਦਰਿੰਦਗੀ ਦੀ ਹੱਦ ਪਾਰ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਬੱਚੀ ਦੇ ਹੱਥ ਪੈਰ ਬੰਨ ਕੇ ਉਸਨੂੰ ਘਰ ਦੇ ਬਾਹਰ ਗੇਟ ਨਾਲ ਕਈ ਘੰਟਿਆਂ ਲਈ ਧੁੱਪ ਵਿੱਚ ਬੰਨ ਕੇ ਰੱਖਿਆ।ਇਸ ਘਟਨਾ ਦੀ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਤੁਰੰਤ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਚੀ ਦੇ ਮਾਂ ਬਾਪ ਪੁਰਤਗਾਲ ਵਿਖੇ ਰਹਿੰਦੇ ਹਨ ਅਤੇ ਮਹਿਲਾ ਥਾਂਣੇਦਾਰ ਬੱਚੀ ਦੀ ਦੇਖਭਾਲ ਕਰਦੀ ਸੀ।ਜਿਸ ਨੂੰ ਨਾਗੂਣੀ ਜਹੀ ਗਲਤੀ ਦੀ ਸਜਾ ਅਣਮਨੁੱਖੀ ਤਸੀਹਿਆ ਰਾਹੀ ਦਿੱਤੀ ਗਈ।ਮਿਲੀ ਜਾਣਕਾਰੀ ਮੁਤਾਬਕ, ਜਦੋਂ ਗੁਆਂਢੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ
ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਗੰਭੀਰ ਨੋਟਿਸ ਲੈਂਦੇ ਹੋਏ ਉਕਤ ਲੇਡੀ ਏਐਸਆਈ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-