ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਬਾਠ ਜਿਲਾ ਕਾਂਗਰਸ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਨਿਯੁਕਤ

4925969
Total views : 5915253

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਬੀ.ਐਨ.ਈ ਬਿਊਰੋ

ਕਾਂਗਰਸ ਪ੍ਰਤੀ ਨਿਭਾਈਆ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਬਾਠ ਨੂੰ ਜਿਲਾ ਕਾਂਗਰਸ ਅੰਮ੍ਰਿਤਸਰ ਦਿਹਾਤੀ ਦਾ ਜਨਰਲ ਸਕੱਤਰ ਨਿਯੁਕਤ ਕਰਦਿਆ ਜਿਲਾ ਪ੍ਰਧਾਨ ਤੇ ਸਾਬਕਾ ਵਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਜਿਥੇ ਉਨਾਂ ਦੇ ਘਰ ਪੁੱਜਕੇ ਨਿਯੁਕਤੀ ਪੱਤਰ ਸੌਪਦਿਆ ਮੁਬਾਰਕਵਾਦ ਦੇਦਿਆਂ ਭਵਿੱਖ ਵਿੱਚ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਲਈ ਹਾਰਦਿਕ ਸ਼ੁਭ ਕਾਮਨਾਵਾਂ ਦਿੱਤੀਆਂ ।

 ਜਿਲਾ ਪ੍ਰਧਾਨ ਤੇ ਸਾਬਕਾ ਵਧਾਇਕ ਡੈਨੀ  ਵਧਾਈ ਤੇ ਨਿਯੁਕਤੀ ਪੱਤਰ ਦੇਣ ਲਈ ਉਨਾ ਦੇ ਗ੍ਰਹਿ ਵਿਖੇ ਪੁੱਜੇ

ਇਸ ਸਮੇ ਨਵਨਿਯੁਕਤ ਜਿਲਾ ਜਨਰਲ ਸਕੱਤਰ ਸ: ਕੁਲਦੀਪ ਸਿੰਘ ਬਾਠ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਉਨਾਂ ਇਹ ਅਹੁਦਾ ਦੇਕੇ ਪਾਰਟੀ ਨੇ ਜੋ ਜੁਮੇਵਾਰੀ ਉਨਾਂ ਸਿਰ ਪਾਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।

 

ਇਸ ਸਮੇ ਉਨਾਂ ਨੂੰ ਵਧਾਈ ਦੇਣ ਵਾਲਿਆ ‘ਚ ਸ: ਕਸ਼ਮੀਰ ਸਿੰਘ ਜਾਣੀਆ ਸਾਬਕਾ ਚੇਅਰਮੈਨ ਮਾਰਕਿਟ ਗਹਿਰੀ, ਸ: ਅਵਤਾਰ ਸਿੰਘ ਟੱਕਰ ਮੁਖ ਬੁਲਾਰਾ ਹਲਕਾ ਜੰਡਿਆਲਾ ਗੁਰੂ,ਹਰਜੀਤ ਸਿੰਘ ਪ੍ਰਧਾਨ, ਅੰਗਰੇਜ ਸਿੰਘ ਸਾਬਕਾ ਸਰਪੰਚ,ਜਰਨੈਲ ਸਿੰਘ ਸਾਬਕਾ ਸਰਪੰਚ, ਦਿਲਬਾਗ ਸਿੰਘ ਸਰਪੰਚ , ਸਫੀਪੁਰ, ਸੁਖਦੇਵ ਸਿੰਘ ਫੌਜੀ,ਬਲਜਿੰਦਰ ਸਿੰਘ ਜੋਗਾਸਿੰਘਵਾਲਾ, ਸੋਨੂੰ ਬਾਠ, ਬਲਜਿੰਦਰ ਸਿੰਘ, ਰਣਜੀਤ ਸਿੰਘ ਲਾਲੀ ਸਰਪੰਚ,ਡਾ: ਦਵਿੰਦਰ ਸਿੰਘ, ਡਾਕਟਰ ਤਰਸੇਮ ਸਿੰਘ, ਸਰਪੰਚ ਹਰਪਾਲ ਸਿੰਘ, ਸ਼ੇਰਾ ਬਾਠ, ਡਾ: ਲਖਵਿੰਦਰ ਸਿੰਘ ਆੋਦਿ ਦੇ ਨਾਮ ਪ੍ਰਮੁੱਖ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

 

 

 

 

 

 

 

Share this News