ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਦਾ ਐਲਾਨਿਆ ਨਤੀਜਾ-ਪਹਿਲੀਆਂ ਤਿੰਨ ਪੁਜ਼ੀਸ਼ਨਾਂ ‘ਤੇ ਧੀਆਂ ਨੇ ਮਾਰੀ ਬਾਜ਼ੀ

4913372
Total views : 5895732

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ /ਬਾਰਡਰ ਨਿਊਜ ਸਰਵਿਸ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਠਵੀਂ ਕਲਾਸ ਦ ਨਤੀਜਾ ਐਲਾਨ ਦਿੱਤਾ ਹੈ। ਪ੍ਰੀਖਿਆ ਵਿਚ 10,422 ਸਕੂਲਾਂ ਦੇ ਦੇ ਕੁਲ 2,62,966 ਵਿਦਿਆਰਥੀ-ਵਿਦਿਆਰਥਣਾਂ ਸ਼ਾਮਲ ਹੋਏ। ਇਨ੍ਹਾਂ ਵਿਚੋਂ 2,53,789 ਵਿਦਿਆਰਥੀ ਸਫਲ ਹੋਏ। ਇਸ ਤਰ੍ਹਾਂ ਪ੍ਰੀਖਿਆ ਦਾ ਕੁਲ ਪਾਸ ਫੀਸਦੀ 96.51 ਫੀਸਦੀ ਰਿਹਾ।ਤਮੰਨਾ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋਂ (ਫਰੀਦਕੋਟ) ਦੀ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ 600 ਵਿਚੋਂ 600 ਨੰਬਰ ਹਾਸਲ ਕੀਤੇ। ਜਦਕਿ ਦੂਜੇ ਸਥਾਨ ‘ਤੇ ਜਪਨੀਤ ਕੌਰ ਸਰਕਾਰੀ ਮਿਡਲ ਸਕੂਲ, ਅਰਕਵਾਸ (ਸੰਗਰੂਰ) ਨੂੰ ਮਿਲਿਆ ਹੈ। ਉਸ ਨੇ 600 ਵਿਚੋਂ 598 ਨੰਬਰ (99.67%) ਹਾਸਲ ਕੀਤੇ।

ਜਦਕਿ ਜਸ਼ਨਦੀਪ ਕੌਰ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ) ਤੀਜੇ ਸਥਾਨ ‘ਤੇ ਰਹੀ ਹੈ। ਇਨ੍ਹਾਂ ਨੇ ਵੀ 600 ਵਿਚੋਂ 598 ਨੰਬਰ (99.67%) ਹਾਸਲ ਕੀਤੇ। ਬੋਰਡ ਦੇ ਨਿਯਮਾਂ ਮੁਤਾਬਕ, ਸਮਾਨ ਨੰਬਰ ਹੋਣ ‘ਤੇ ਘੱਟ ਉਮਰ ਵਾਲੇ ਵਿਦਿਆਰਥੀ ਨੂੰ ਮੈਰਿਟ ਵਿਚ ਉੱਚਾ ਸਥਾਨ ਦਿੱਤਾ ਗਿਆ।

ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਪ੍ਰੀਖਿਆਵਾਂ ਪਹਿਲਾਂ ਦੇ ਮੁਕਾਬਲੇ ਵਿਚ ਵੱਧ ਸਖਤੀ ਅਤੇ ਪਾਦਰਸ਼ਿਤਾ ਦੇ ਨਾਲ ਆਯੋਜਿਤ ਕੀਤੀਆਂ ਗਈਆਂ। ਭਵਿੱਖ ਵਿਚ ਵੀ ਪ੍ਰਸ਼ਨ ਪੱਤਰਾਂ ਦੀ ਗੁਣਵੱਤਾ ਵਧਾਉਣਤ ਸਿਲੇਬਸ ਵਿਚ ਜਰੂਰੀ ਸੁਧਾਰ ਕਰਨ ਲਈ ਕਈ ਕਦਮ ਚੁੱਕੇ ਜਾਣਗੇ। ਵਿਦਿਆਰਥੀ ਆਪਣਾ ਨਤੀਜਾ www.pseb.ac.in ‘ਤੇ ਦੇਖਣਾ ਹੋਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News