ਬਾਬਾ ਬੁੱਢਾ ਜੀ ਕਾਲਜ ਬੀੜ੍ਹ ਸਾਹਿਬ ਦੀ ਬੀ.ਸੀ.ਏ./ ਬੀ.ਐਸ.ਸੀ. (ਆਈ.ਟੀ.) ਪਹਿਲੇ ਸਮੈਸਟਰ ਦੀ ਪ੍ਰੀਖਿਆ ਦਾ ਰਿਹਾ ਸ਼ਾਨਦਾਰ

4913371
Total views : 5895731

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਬੀੜ੍ਹ ਸਾਹਿਬ /ਬਾਰਡਰ ਨਿਊਜ ਸਰਵਿਸ

ਸੇਵਾ ਦੇ ਪੁੰਜ ਬਾਬਾ ਖੜਕ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੰਤੋਖ ਸਿੰਘ ਜੀ ਦੀ ਰਹਿਨਮਾਈ ਹੇਠ ਚੱਲ ਰਹੇ ਬਾਬਾ ਬੁੱਢਾ ਕਾਲਜ਼ ਦੇ ਬੀ.ਸੀ.ਏ./ ਬੀ.ਐਸ.ਸੀ. (ਆਈ.ਟੀ.) ਪਹਿਲੇ ਸਮੈਸਟਰ ਦੀ ਪ੍ਰੀਖਿਆ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਾ ਐਲਾਨਿਆ ਗਿਆ ਜਿਸ ਵਿਚ ਕਾਲਜ਼ ਦੀ ਪਾਸ ਪ੍ਰਤੀਸ਼ਿਤ ਸੌ ਫੀਸਦੀ ਰਹੀ। ਕਾਲਜ ਦੀ ਬੀ.ਸੀ.ਏ. ਕਲਾਸ ਦੀ ਵਿਦਿਆਰਥਣ ਅਵਨੀਤ ਕੌਰ ਨੇ 74.5% ਨਾਲ ਕਾਲਜ਼ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ, ਕਮਲਪ੍ਰੀਤ ਕੌਰ ਨੇ 73% ਨਾਲ ਦੂਸਰਾ ਅਤੇ ਸੁਮਨਪ੍ਰੀਤ ਕੌਰ ਨੇ 70% ਨਾਲ ਤੀਸਰਾ ਸਥਾਨ ਹਾਸਲ ਕੀਤਾ।

ਪਹਿਲਾ, ਦੂਜਾ ਤੇ ਤੀਜਾ ਸਥਾਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਗਿਆ ਸਨਮਾਨਤ

 

 

 

 

 

 

 

 

 

 

ਕਾਲਜ ਦੀ ਬੀ.ਐਸ.ਸੀ. (ਆਈ.ਟੀ.) ਕਲਾਸ ਦੀ ਵਿਦਿਆਰਥਣ ਸ਼ੁਭਰੀਤ ਕੌਰ ਨੇ 76.5% ਨਾਲ ਕਾਲਜ਼ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ, ਕਿਰਨਜੀਤ ਕੌਰ ਨੇ 68.7% ਨਾਲ ਦੂਸਰਾ ਅਤੇ ਦਮਨਜੋਤ ਕੌਰ ਨੇ 65% ਨਾਲ ਤੀਸਰਾ ਸਥਾਨ ਹਾਸਲ ਕੀਤਾ।

ਇਸ ਮੌਕੇ ਕਾਲਜ਼ ਪ੍ਰਿੰਸੀਪਲ ਡਾ. ਕਰਨਜੀਤ ਸਿੰਘ ਬੇਦੀ ਜੀ ਨੇ ਪਾਸ ਹੋਏ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਦਾ ਮੁੰਹ ਮਿੱਠਾ ਕਰਵਾਇਆ । ਉਨ੍ਹਾਂ ਨੇ ਕੰਪਿਊਟਰ ਵਿਭਾਗ ਦੇ ਪ੍ਰੋਫੈਸਰ ਡਾ. ਅਮਰਬੀਰ ਸਿੰਘ ਅਤੇ ਪ੍ਰੋ. ਚੰਦਪ੍ਰੀਤ ਕੌਰ ਵੱਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਕੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਕਿ ਵਿਦਿਆਰਥੀ ਬਾਬਾ ਬੁੱਢਾ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਡਾ. ਅਮਰਬੀਰ ਸਿੰਘ (ਪ੍ਰੋ. ਕੰਪਿਊਟਰ ਸਾਇੰਸ) ਨੇ ਕਿਹਾ ਕਿ ਕਾਲਜ ਵਿਖੇ ਪਿਛਲੇ ਸਾਲਾਂ ਤੋਂ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ, ਇਸ ਲਈ ਕਾਲਜ ਵਿਖੇ ਬੀ.ਸੀ.ਏ. ਕਲਾਸ ਦੀਆਂ ਸੀਟਾਂ 40 ਤੋਂ ਵਧਾ ਕੇ 80 ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਲਾਕੇ ਦੇ ਵਿਿਦਆਰਥੀ ਬਾਬਾ ਬੁੱਢਾ ਕਾਲਜ ਵਿਖੇ ਘੱਟ ਫੀਸਾਂ ਵਿਚ ਗੁਣਵੱਤਾ ਭਰੀ ਵਿਦਿਆ ਦਾ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ ਡਾ. ਅਮਰਬੀਰ ਸਿੰਘ, ਪ੍ਰੋ. ਸੁਖਪਾਲ ਕੌਰ, ਪ੍ਰੋ. ਇੰਦਰਜੀਤ ਸਿੰਘ, ਪ੍ਰੋ. ਸੁਰਿੰਦਰ ਸਿੰਘ, ਪ੍ਰੋ. ਚੰਦਪ੍ਰੀਤ ਕੌਰ, ਸੁਪਰਡੈਂਟ ਸ. ਤਜਿੰਦਰਜੀਤ ਸਿੰਘ, ਸ. ਸੁਖਬੀਰ ਸਿੰਘ ਆਦਿ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News