





Total views : 5895731







Total views : 5895731ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਜਾਣਕਾਰੀ ਦੇ ਮੁਤਾਬਕ ਸੁਲਤਨਪੁਰ ਲੋਧੀ ਦੇ ਰਹਿਣ ਵਾਲੇ ਜੋਗਿੰਦਰ ਪਾਲ ਸਿੰਘ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਆਪਣੇ ਪੁੱਤਰ ਸੋਨੂੰ ਦਾ ਇਲਾਜ ਕਰਵਾਉਣ ਲਈ ਅੰਮ੍ਰਿਤਸਰ ਆਏ ਸਨ। ਸਾਹ ਵਿਚ ਤਕਲੀਫ ਹੋਣ ‘ਤੇ ਸੋਮਵਾਰ ਨੂੰ ਪਹਿਲਾਂ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸੋਨੂੰ ਦੇ ਖਿਲਾਫ ਨਸ਼ੇ ਦ ਕੇਸ ਦਰਜ ਸੀ ਅਤੇ ਉਹ ਖੁਦ ਵੀ ਇਸ ਦਾ ਆਦੀ ਸੀ। ਦੂਜੇ ਪਾਸੇ ਇਸ ਤੋਂ ਪਹਿਲਾਂ ਸੋਨੂੰ ਦੇ ਵੱਡੇ ਭਰਾ ਜਸਵਿੰਦਰ ਸਿੰਘ ਦੀ ਵੀ ਨਸ਼ੇ ਕਾਰਨ 8 ਸਾਲ ਪਹਿਲਾਂ ਜੇਲ੍ਹ ਹਿਰਾਸਤ ਵਿਚ ਮੌਤ ਹੋਈ। ਦੂਜੇ ਭਰਾ ਬਲਵਿੰਦਰ ਦੀ 7 ਸਾਲ ਪਹਿਲਾਂ ਮੌਤ ਹੋਈ। ਤੀਜੇ ਭਰਾ ਰਵੀ ਦ ਮੌਤ 2021 ਵਿਚ ਹੋ ਗਈ ਸੀ। ਉਸ ‘ਤੇ NDPS ਐਕਟ ਦਾ ਕੇਸ ਦਰਜ ਸੀ। ਦੂਜੇ ਪਾਸੇ, ਚੌਥੇ ਭਰਾ ਮਿਥੁਨ ਦੀ ਮੌਤ 2023 ਵਿਚ ਹੋਈ ਜਿਸ ‘ਤੇ ਵੀ NDPS ਐਕਟ ਦਾ ਕੇਸ ਦਰਜ ਸੀ।

ਜੋਗਿੰਦਰ ਪਾਲ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ, ਸੁਲਤਾਨਪੁਰ ਲੋਧੀ ਦੇ ਪੰਡੋਰੀ ਇਲਾਕੇ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਦੇ ਪੰਜ ਪੁੱਤਰ ਸਨ। ਮਨਜੀਤ ਕੌਰ ਨੇ ਕਿਹਾ, “ਮੈਨੂੰ ਲੁੱਟੀ ਗਈ ਹਾਂ। ਮੈਂ ਆਪਣੀ ਪੋਤੀ ਤੇ ਪੋਤੇ ਨੂੰ ਕਿਵੇਂ ਪਾਲਾਂਗੀ? ਮੈਥੋਂ ਨਹੀਂ ਪਾਲੇ ਜਾਣੇ।”
ਇੱਕ ਹੀ ਪਰਿਵਾਰ ਦੇ ਪੰਜ ਪੁੱਤਰਾਂ ਦੀ ਨਸ਼ੇ ਕਾਰਨ ਮੌਤ ਹੋ ਜਾਣ ਤੋਂ ਪੁਲਿਸ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿਚ ਹੈ। ਕਿਉਂਕਿ ਪੁਲਿਸ ਵੱਲੋਂ ਦਾਅਵਾ ਕੀਤਾ ਜਾਦਾ ਹੈ ਕਿ ਨਸ਼ਾ ਤਸਕਰਾਂ ਦਾ ਲੱਕ ਤੋੜ ਦਿੱਤਾ ਹੈ। ਜਦਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੜੀ ਆਸਾਨੀ ਨਾਲ ਨਸ਼ਾ ਵਿਕ ਰਿਹਾ ਹੈ ਅਤੇ ਕੋਈ ਕੁਝ ਨਹੀਂ ਕਰ ਰਿਹਾ। ਉਨ੍ਹਾਂ ਦੇ ਘਰ ‘ਤੇ ਵੀ ਲੋਕ ਖੁਦ ਹੀ ਨਸ਼ਾ ਦੇਣ ਲਈ ਆ ਜਾਂਦੇ ਸਨ।
ਦੂਜੇ ਪਾਸੇ ਇਸ ਸਬੰਧੀ ਕਪੂਰਥਲਾ ਦੇ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਜਲਦੀ ਹੀ ਪੂਰੇ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਜਾਵੇਗਾ। ਇੱਥੇ ਨਸ਼ੇ ਵੇਚਣ ਆਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਸ਼ੇ ਦੀ ਲਤ ਤੋਂ ਪੀੜਤ ਲੋਕਾਂ ਨੂੰ ਇਲਾਜ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਦਾ ਡਾਕਟਰੀ ਇਲਾਜ ਵੀ ਕਰਵਾਇਆ ਜਾਵੇਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-