





Total views : 5895645







Total views : 5895645ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਪੰਜਾਬ ਸਰਕਾਰ ਦੇ ਕੰਮਾ ਦੀ ਨਿਖੇਧੀ ਕਰਦਿਆ ਬੁਲਾਰਿਆ ਨੇ ਕਿਹਾ ਕਿ ਇਸ ਬਦਲਾਅ ਵਾਲੀ ਸਰਕਾਰ ਨੂੰ ਚਲਦਾ ਕਰਨ ਲਈ ਹੁਣ ਤੋਂ ਹੀ ਤਿਆਰੀਆ ਅਰੰਭ ਦਿੱਤੀਆ ਜਾਣ।
ਬੁਲਾਰੇ ਅਮਰਜੀਤ ਸਿੰਘ ਬੱਗਾ ਪ੍ਰੈੱਸ ਸਕੱਤਰ, ਸ਼ਿਵ ਨਰਾਇਣ ਸਹਾਇਕ ਪ੍ਰਬੰਧਕ ਸਕੱਤਰ, ਹਰਮੋਹਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਲਖਵਿੰਦਰ ਸਿੰਘ, ਜਤਿੰਦਰ ਕੁਮਾਰ ਲਖਣਪਾਲ ਸਹਾਇਕ ਸਰਪ੍ਰਸਤ, ਹਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਦਿਆਲ ਚੰਦ ਐਗਜੈਕਟਿਵ ਮੈਂਬਰ, ਜੈਕਿਸ਼ਨ ਆਡੀਟਰ, ਮਨਜੀਤ ਸਿੰਘ ਸ਼ਾਹ ਸਹਾਇਕ ਆਡੀਟਰ ਤੋਂ ਇਲਾਵਾ ਜੋਗਿੰਦਰ ਸਿੰਘ ਜਨਰਲ ਸਕੱਤਰ ਨੇ 31/3/2026 ਨੂੰ ਸਟੇਟ ਕਮੇਟੀ ਦੀ ਚੋਣ ਬਾਰੇ ਰਿਪੋਰਟਿੰਗ ਕੀਤੀ ਜਿਸ ਵਿੱਚ ਡਾਕਟਰ ਐਨ ਕੇ ਕਲਸੀ ਪ੍ਰਧਾਨ, ਬੀ ਐਸ ਸੈਣੀ ਜਨਰਲ ਸਕੱਤਰ, ਰਾਮ ਸਿੰਘ ਕਾਲੜਾ ਵਿੱਤ ਸਕੱਤਰ ਸਰਬਸੰਮਤੀ ਨਾਲ ਚੁਣੇ ਗਏ ਅਤੇ ਦਵਿੰਦਰ ਸਿੰਘ ਪ੍ਰਧਾਨ ਵੱਲੋਂ ਆਪਣੇ ਵਿਚਾਰ ਪੇਸ਼ ਕਰਨ ਉਪਰੰਤ ਆਏ ਸਾਥੀਆ ਦਾ ਧੰਨਵਾਦ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
