





Total views : 5895183







Total views : 5895183ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਅੰਮ੍ਰਿਤਸਰ ਪੁਲਿਸ ਨੇ ਤਾਰੁੰਤ ਕਾਰਵਾਈ ਕਰਦਿਆ ਹੋਟਲ ਏ.ਕੇ ਨੇੜੇ ਡਾਕਖਾਨਾ ਚੌਂਕ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਲੜਕੀ ਤਮੰਨਾ ਉਰਫ ਮੋਨਿਕਾ ਪਤਨੀ ਹੇਮੰਤ ਪੁੱਤਰੀ ਸਾਧਾਂ ਸਿੰਘ ਵਾਸੀ ਗੁਰੂ ਨਾਨਕਪੂਰਾ, ਅੰਮ੍ਰਿਤਸਰ ਕਿਸੇ ਨਾਮਲੂਮ ਵਿਅਕਤੀ ਨਾਲ ਉਕਤ ਹੋਟਲ ਵਿੱਚ ਰੂਕੀ ਸੀ। ਜਿਸ ਦੀ ਮੋਤ ਹੋਣ ਸਬੰਧੀ ਸੂਚਨਾ ਮਿੱਲਣ ਪਰ ਤੁਰੰਤ ਕਾਰਵਾਈ ਕਰਦੇ ਹੋਏ ਮੁੱਕਦਮਾ ਦਰਜ ਰਜਿਸਟਰ ਕਰਕੇ ਮੁੱਕਦਮਾ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਇੰਸ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ, ਬੀ-ਡਵੀਜਨ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਥਾਣਾ ਬੀ ਡਵੀਜਨ ਅੰਮ੍ਰਿਤਸਰ ਦੀ ਟੀਮ ਵੱਲੋ ਤੁਰੰਤ ਮੋਕਾ ਵਕੂਆ ਪਰ ਪੁੱਜਕੇ ਮੁੱਕਦਮਾ ਦੀ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ਼ ਹੋਟਲ ਏ.ਕੇ ਦਾ ਰਿਕਾਰਡ ਚੈੱਕ ਕਰਨ ਪਰ ਪਾਇਆ ਗਿਆਂ ਕਿ ਹੋਟਲ ਮੈਨੇਜਰ ਸੁਖਚੈਨ ਸਿੰਘ ਵਾਸੀ ਪਿੰਡ ਭਰੋਪਾਲ, ਅੰਮ੍ਰਿਤਸਰ ਦਿਹਾਤੀ ਵੱਲੋਂ ਬਿੰਨਾ ਪਰੂਫ ਤੋ ਕਮਰਾ ਦੇਣ ਪਰ ਮੁੱਕਦਮਾ ਹਜਾ ਵਿੱਚ ਵਾਧਾ ਜੁਰਮ 223 BNS ਦਾ ਕੀਤਾ ਗਿਆਂ ਹੈ ਅਤੇ ਮੁੱਕਦਮਾ ਹਜਾ ਵਿੱਚ ਹੋਟਲ ਮੈਨੇਜਰ ਸੁਖਚੈਨ ਸਿੰਘ ਪੁੱਤਰ ਘਸੀਟਾ ਸਿੰਘ ਵਾਸੀ ਪਿੰਡ ਭਰੋਪਾਲ ਥਾਣਾ ਘਰਿੰਡਾ ਜਿਲਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆਂ ਹੈ। ਉਕਤ ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਮਾਨਯੋਗ ਅਦਾਲਤ ਪਾਸੋ ਰਿਮਾਂਡ ਹਾਸਲ ਕਰਕੇ ਦੋਸ਼ੀ ਪਾਸੋ ਮਜੀਦ ਪੁਛਗਿੱਛ ਕੀਤੀ ਜਾਵੇਗੀ। ਅਣਪਛਾਤੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-