ਰੰਧਾਵਾ ਖੁਦਕਸ਼ੀ ਕਾਂਡ ਦੇ ਮਾਮਲੇ ‘ਚ ਮੁਲਾਜਮ ਜਥੇਬੰਦੀਆਂ ਦਾ ਮਨੋਬੱਲ ਡੇਗਣ ਲਈ ਸਰਕਾਰ ਵਰਤੇਗੀ ਨਵਾਂ ਪੈਤੜਾਂ ! ਆਪ ਵਲੰਟੀਅਰਾਂ ਨੂੰ ਕੀਤਾ ਜਾ ਰਿਹੈ ਤਿਆਰ

4925861
Total views : 5915110

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਵੇਅਰ ਹਾਊਸ ਦੇ ਜਿਲਾ ਮੈਨੇਜਰ ਡਾ: ਗਗਨਦੀਪ ਸਿੰਘ ਰੰਧਾਵਾ ਵਲੋ ਕੀਤੀ ਖੁਦਕਸ਼ੀ ਮਾਮਲੇ ‘ਚ ਬੁਰੀ ਤਰਾਂ ਘਿਰੀ ਆਪ ਦੀ ਸੂਬਾ ਸਰਕਾਰ ਨੂੰ ਵਿਰੋਧੀ ਸਿਆਸੀ ਪਾਰਟੀਆਂ ਤੇ ਮੁਲਾਜਮ ਜਥੇਬੰਦੀਆਂ ਦੇ ਰੋਹ ਨੂੰ ਵੇਖਦਿਆ ਆਪਣੇ ਹੀ ਮੰਤਰੀ ਲਾਲਜੀਤ ਸਿੰਘ ਭੁੱਲਰ . ਉਸ ਦੇ ਪਿਤਾ ਤੇ ਪੀ.ਏ ਵਿਰੁੱਧ ਐਫ.ਆਈ.ਆਰ ਦਰਜ ਕਰਕੇ ਮੰਤਰੀ ਭੁੱਲ਼ਰ ਨੂੰ ਗ੍ਰਿਫਤਾਰ ਕਰਨ ਲਈ ਮਜਬੂਰ ਹੋਣਾ ਪਿਆ ।

ਡਾ: ਰੰਧਾਵਾ ਦੀ ਮੌਤ ਤੋ ਬਾਅਦ ਜਿਸਤਰਾਂ ਵੇਅਰ ਹਾਊਸ਼ ਦੀ ਮੁਲਾਜਮ ਜਥੇਬੰਦੀ ਤੋ ਇਲਾਵਾ ਪਨਸਪ, ਪਨਗਰੇਨ ਤੇ ਐਫ.ਸੀ.ਆਈ ਮੁਲਾਜਮ ਜਥੇਬੰਦੀਆਂ ਨੇ ਪ੍ਰੀਵਾਰ ਅਤੇ ਸਘੰਰਸ਼ ਕਰ ਰਹੀਆਂ ਸਿਆਸੀ ਧਿਰਾਂ ਨੂੰ ਸਹਿਯੋਗ ਕੀਤਾ ਉਸ ਤੋ ਖਫਾ ਸਰਕਾਰ ਵਲੋ ਹਾੜੀ ਸਾਉਣੀ ਦੇ ਸੀਜਨ ‘ਚ ਖ੍ਰੀਦ ਵਿੱਚ ਕੀਤੇ ਅਨਾਜ ‘ਚ ਕੀਤੀ ਜਾਂਦੀ ਘਪਲੇਬਾਜੀ, ਪ੍ਰਤੀ ਤੋੜਾ ਕਮਿਸ਼ਨ ਲੈਣ , ਅਨਾਜ ਭੰਡਾਰਾਂ ‘ਚ ਹੁੰਦੀ ਹੇਰਾ ਫੇਰੀ ‘ਤੇ ਨਜਰ ਰੱਖਣ ਲਈ ਆਪ ਵਲੰਟੀਅਰਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ, ਜਿੰਨਾ ਨੂੰ ਦਾਣਾ ਮੰਡੀਆ ਤੇ ਅਨਾਜ ਭੰਡਾਰਾਂ ਤੇ ਨਜਰ ਰੱਖਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ।ਅਤਿ ਭਰੋਸੇਯੋਗ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਨਿੱਜੀ ਦਿਲਚਸਪੀ ਲੈ ਰਹੇ ਹਨ।ਜਿੰਨਾ ਵਲੋ ਹੁਣ ਤੱਕ ਅਲਾਟ ਹੋਏ ਟੈਡਰਾਂ ਤੇ ਲਗਣ ਵਾਲੀ ਸ਼ਪੈਸਲ ‘ਤੇ ਬਾਜ ਅੱਖ ਰੱਖਣ ਲਈ ਵਿਜੀਲੈਸ ਨੂੰ ਆਦੇਸ਼ ਦਿੱਤੇ ਗਏ ਹਨ। ਸਰਕਾਰ ਦਾ ਮੰਨਣਾ ਹੈ ਕਿ ਕਣਕ ਦੇ ਸੀਜਨ ‘ਚ ਇਸ ਮੁਹਿੰਮ ਦੌਰਾਨ ਜੇਕਰ ਦੋ ਚਾਰ ਵੱਡੇ ਖ੍ਰੀਦ ਅਧਿਕਾਰੀ ਕਾਬੂ ਆ ਗਏ ਤਾਂ ਉਨਾਂ ਵਲੋ ਮਰਹੂਮ ਡਾ: ਰੰਧਾਵਾ ਦੇ ਮਾਮਲੇ ‘ਚ ਲੋਕਾਂ ਨੂੰ ਆਪਣਾ ਪੱਖ ਦੱਸਣ ਦੇ ਸਮਰੱਥ ਹੋ ਜਾਏਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News