ਅੰਮ੍ਰਿਤਸਰ ਸ਼ਹਿਰ ਦੀ ਪੁਲਿਸ ਨੇ ਐਨ.ਡੀ.ਪੀ.ਐਸ ਐਕਟ ਦੇ 189 ਮੁਕੱਦਮਿਆਂ ਵਿੱਚ ਬ੍ਰਾਮਦ ਮਾਲ ਕੀਤਾ ਨਸ਼ਟ

4947034
Total views : 5947075

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


   ਅੰਮ੍ਰਿਤਸਰ /ਬੀ.ਐਨ.ਈ ਬਿਊਰੋ
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਵੱਖ-ਵੱਖ ਮੁਕੱਦਮਿਆ ਵਿੱਚ ਬ੍ਰਾਮਦ ਮਾਲ ਨੂੰ ਨਸ਼ਟ ਕਰਨ ਲਈ ਨਿਯੁਕਤ ਡਰੱਗ ਡਿਸਪੋਜ਼ਲ ਕਮੇਟੀ, (ਚੇਅਰਮੈਨ), ਸ੍ਰੀ  ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ, ਸ੍ਰੀ ਜਗਬਿੰਦਰ ਸਿੰਘ, ਪੀ.ਪੀ.ਐਸ, ਏ.ਡੀ.ਸੀ.ਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ (ਮੈਬਰ) ਅਤੇ ਸ੍ਰੀ ਹਰਮਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ (ਮੈਬਰ) ਵੱਲੋਂ ਅੱਜ ਮਿਤੀ 27-02-2026 ਨੂੰ ਖੰਨਾ ਪੇਪਰ ਮਿੱਲ ਵਿੱਖੇ ਪੁੱਜ਼ ਕੇ ਆਪਣੀ ਦੇਖ-ਰੇਖ ਹੇਠ ਜਾਬਤੇ ਅਨੁਸਾਰ ਦਰਜ਼ ਐਨ.ਡੀ.ਪੀ.ਐਸ ਐਕਟ ਦੇ 189 ਮੁਕੱਦਿਆਂ ਵਿੱਚ ਬ੍ਰਾਮਦ ਮਾਲ ਨੂੰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ।
ਨਸ਼ਟ ਕੀਤੇ ਗਏ, ਮਾਲ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:–
1. ਹੈਰੋਇੰਨ 01 ਕਿਲੋ 503 ਗ੍ਰਾਮ ।2. ਨਸ਼ੀਲੇ ਕੈਪਸੂਲ 5400 3. ਨਸ਼ੀਲੀਆ ਗੋਲੀਆ 65904. ਸਮੈਕ ਗ੍ਰਾਮ,    5. ਭੂਕੀ 780 ਗ੍ਰਾਮ ,   6. ਨਸ਼ੀਲਾ ਪਾਊਡਰ 09 ਕਿਲੋ 690  ਗ੍ਰਾਮ ,  7.ਇੰਜੈਕਸ਼ਨ 14.,   8. ਚਰਸ 40 ਗ੍ਰਾਮ –ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 
Share this News