





Total views : 5895732







Total views : 5895732ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੀ.ਐਨ.ਈ ਬਿਊਰੋ
ਬਲਾਕ ਸੰਮਤੀ ਖਡੂਰ ਸਾਹਿਬ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਅੱਜ ਬਲਾਕ ਦਫ਼ਤਰ ਖਡੂਰ ਸਾਹਿਬ ਵਿਖੇ ਚੋਣ ਦੌਰਾਨ ਕਾਂਗਰਸ ਪਾਰਟੀ ਨੂੰ 11 ਮੈਂਬਰਾਂ ਦਾ ਬਹੁਮਤ ਹਾਸਿਲ ਹੋਣ ਕਰਕੇ ਲਾਕ ਸੰਮਤੀ ਖਡੂਰ ਸਾਹਿਬ ਦੇ ਚੇਅਰਮੈਨ ਦੀ ਹੋਈ ਚੋਣ ’ਚ ਸੁਖਚੈਨ ਸਿੰਘ ਜੀਓਬਾਲਾ ਚੇਅਰਮੈਨ ਤੇ ਸੰਦੀਪ ਕੌਰ ਬਾਗੜੀਆਂ ਵਾਈਸ ਚੇਅਰਪਰਸਨ ਚੁਣੇ ਗਏ।
ਖਡੂਰ ਸਾਹਿਬ ਦੇ ਮਿਹਨਤੀ ਵਰਕਰਾਂ ਦੀ ਅਣਥੱਕ ਮਿਹਨਤ ਸਦਕਾ ਕਾਂਗਰਸ ਪਾਰਟੀ ਨੂੰ ਦੋਵਾਂ ਬਲਾਕਾਂ ਤੋਂ ਇਹ ਵੱਡੀ ਤੇ ਸ਼ਾਨਦਾਰ ਜਿੱਤ ਨਸੀਬ ਹੋਈ-ਸਿੱਕੀ

ਇਸ ਮੌਕੇ ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਆਪਣੇ ਵਰਕਰਾਂ ਦਾ ਹੌਸਲਾ ਅਫਜ਼ਾਈ ਕਰਦਿਆਂ ਬਲਾਕ ਦਫ਼ਤਰ ਖਡੂਰ ਸਾਹਿਬ ਤੋਂ ਮਾਰਚ ਕਰਦੇ ਹੋਏ ਨਵੇਂ ਬਣੇ ਚੇਅਰਮੈਨ ਅਤੇ ਉਪ ਚੇਅਰਮੈਨ ਸਮੇਤ ਵਰਕਰਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਖਡੂਰ ਸਾਹਿਬ ਵਿਖੇ ਨਤਮਸਤਕ ਹੋਏ। ਜਿਥੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਵਲੋਂ ਚੇਅਰਮੈਨ ਸੁਖਚੈਨ ਸਿੰਘ ਅਤੇ ਉਪ ਚੇਅਰਮੈਨ ਸੰਦੀਪ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਸਾਹਿਬ ਭੇਟ ਕੀਤਾ।
ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਨਵੇਂ ਬਣੇ ਚੇਅਰਮੈਨ ਅਤੇ ਉਪ ਚੇਅਰਮੈਨ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਾਂਗਰਸ ਪਾਰਟੀ ਦੀ ਜਿੱਤ ਦੱਸਦੇ ਹੋਏ ਕਿਹਾ ਕਿ ਹੁਣ 2027 ਨੂੰ ਫ਼ਤਹਿ ਕਰਨ ਲਈ ਵਰਕਰ ਉਤਾਵਲੇ ਹਨ।ਇਸ ਮੌਕੇ ਮੌਜੂਦ ਮੈਂਬਰ ਬਲਾਕ ਸੰਮਤੀ ਮੇਹਰ ਸਿੰਘ ਚੁਤਾਲਾ, ਲਖਵਿੰਦਰ ਸਿੰਘ ਮੱਲ੍ਹੀ, ਦਲਜੀਤ ਸਿੰਘ, ਯਾਦਵਿੰਦਰ ਕੌਰ, ਕੰਵਲਦੀਪ ਕੌਰ, ਹਰਜਿੰਦਰ ਕੌਰ, ਨਰਿੰਦਰ ਕੌਰ, ਸਿਮਰਜੀਤ ਕੌਰ, ਕੰਵਲ ਸ਼ਾਹ ਸ਼ਹਿਬਾਜ਼ਪੁਰ, ਗੁਰਿੰਦਰ ਸਿੰਘ ਜੀਓਬਾਲਾ, ਲਾਡੀ ਸ਼ਾਹ ਪੰਡੋਰੀ, ਰਮਨਦੀਪ ਸਿੰਘ ਸ਼ਾਹ ਖਡੂਰ ਸਾਹਿਬ, ਗੁਰਸਾਹਿਬ ਸਿੰਘ, ਜੋਤੀ ਬਾਗੜੀਆਂ, ਜੁਗਰਾਜ ਸਿੰਘ ਰੰਧਾਵਾ, ਰਣਜੀਤ ਸਿੰਘ ਪੀਏ, ਗੁਰਦਿਆਲ ਸਿੰਘ, ਸਰਬਜੀਤ ਸਿੰਘ, ਬਚਿੱਤਰ ਸਿੰਘ ਕੰਗ, ਗਗਨ ਕੰਗ, ਸੁਖਦੀਪ ਸਿੰਘ ਮੌਜੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-